ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰੇ ਪ੍ਰਵਾਸੀ ਮਜ਼ਦੂਰਾਂ ਕੋਲੋਂ ਲੁੱਟ ਕੇ ਲੈ ਗਏ ਲੱਖਾਂ ਰੁਪਏ ਤੇ ਮੋਬਾਇਲ

07/13/2023 11:06:55 PM

ਝਬਾਲ (ਨਰਿੰਦਰ) : ਕਸਬੇ 'ਚ ਅੱਜ ਦਿਨ-ਦਿਹਾੜੇ 2 ਮੋਟਰਸਾਈਕਲ ਮੂੰਹ ਬੰਨ੍ਹੀ ਲੁਟੇਰੇ ਪ੍ਰਵਾਸੀ ਮਜ਼ਦੂਰਾਂ ਨੂੰ ਜ਼ਖ਼ਮੀ ਕਰਨ ਉਪਰੰਤ ਉਨ੍ਹਾਂ ਕੋਲੋਂ 1 ਲੱਖ 50 ਹਜ਼ਾਰ ਰੁਪਏ ਨਗਦ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਜ਼ਖ਼ਮੀ ਹੋਏ ਵਲੀਅਸ ਅਸਗਰ ਪੁੱਤਰ ਅਨਾਮਲੀ ਹੱਕ ਨੇ ਆਪਣੇ ਸਾਥੀ ਮਜ਼ਦੂਰਾਂ ਦੀ ਹਾਜ਼ਰੀ 'ਚ ਦੱਸਿਆ ਕਿ ਅੱਜ ਦੁਪਹਿਰ ਕਰੀਬ 1 ਵਜੇ ਜਦੋਂ ਉਹ ਇਕੱਠੇ ਹੋ ਕੇ ਸੂਏ ਨੇੜੇ ਸੁਖਚੈਨ ਸਿੰਘ ਦੀ ਬੰਬੀ 'ਤੇ ਬੈਠੇ ਹੋਏ ਸਨ ਤਾਂ ਇਕ ਮੋਟਰਸਾਈਕਲ 'ਤੇ ਮੂੰਹ ਬੰਨ੍ਹੀ 2 ਨੌਜਵਾਨ ਆਏ, ਜਿਨ੍ਹਾਂ ਕੋਲ ਪਿਸਤੌਲ ਤੇ ਦਾਤਰ ਸੀ,‌ ਨੇ ਉਸ ਦੇ ਸਿਰ 'ਚ ਪਿਸਤੌਲ ਦੇ ਬੱਟ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ : ਪਿੰਡ ਦੇ ਹੀ ਮੁੰਡੇ ਨਾਲ ਘਰੋਂ ਭੱਜ ਕੇ ਕਰਵਾਇਆ ਸੀ ਵਿਆਹ, ਇੰਝ ਹੋਵੇਗਾ ਅੰਤ ਸੋਚਿਆ ਨਹੀਂ ਸੀ

ਦੂਸਰੇ ਨੇ ਦਾਤਰ ਦਿਖਾ ਕੇ ਮਾਰ ਦੇਣ ਦਾ ਡਰਾਵਾ ਦਿੰਦਿਆਂ ਉਸ ਕੋਲੋਂ ਤੇ ਦੂਸਰੇ ਲਾਂਗਰੀ ਮੁਹੰਮਦ ਸੈਣੀ ਕੋਲੋਂ 1 ਲੱਖ 50 ਹਜ਼ਾਰ ਨਗਦ, ਜੋ ਉਨ੍ਹਾਂ ਕਿਸਾਨਾਂ ਕੋਲੋਂ ਝੋਨੇ ਦੀ ਲਵਾਈ ਇਕੱਠੀ ਕੀਤੀ ਸੀ, ਖੋਹ ਲਏ ਤੇ ਜਾਂਦੇ ਹੋਏ ਮੇਰਾ ਮੋਬਾਇਲ ਵੀ ਲੈ ਗਏ। ਬਾਅਦ ਵਿੱਚ ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਮੁਖੀ ਕੇਵਲ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦਿਨ-ਦਿਹਾੜੇ ਹੋਈ ਇਸ ਘਟਨਾ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News