ਮੂੰਹ ਢਕ ਕੇ ਆਏ 2 ਨੌਜਵਾਨਾਂ ਨੇ ਦੁਕਾਨ ''ਤੇ ਬੋਲਿਆ ਧਾਵਾ, ਹਥਿਆਰਾਂ ਦੀ ਨੋਕ ''ਤੇ ਲੁੱਟੇ 30 ਹਜ਼ਾਰ
Saturday, Jun 22, 2024 - 03:58 AM (IST)
ਰਾਮ ਤੀਰਥ/ਅੰਮ੍ਰਿਤਸਰ (ਸੂਰੀ)- ਬੀਤੀ ਰਾਤ ਕਰੀਬ 8 ਵਜੇ ਰਾਮ ਤੀਰਥ ਰੋਡ ਅੱਡਾ ਬਾਉਲੀ ਨੇੜੇ ਦੋ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਅਤੇ ਕਿਰਚ ਨਾਲ ਡਰਾ ਕੇ ਸੱਗੂ ਕਰਿਆਨਾ ਸਟੋਰ ਦੇ ਮਾਲਕ ਗੁਰਚਰਨ ਸਿੰਘ ਦੇ ਗੱਲੇ ਵਿੱਚੋਂ ਕਰੀਬ 30 ਹਜ਼ਾਰ ਰੁਪਏ ਜਬਰੀ ਲੁੱਟ ਲਏ ਤੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਦੁਕਾਨਦਾਰ ਗੁਰਚਰਨ ਸਿੰਘ ਸੱਗੂ ਨੇ ਦੱਸਿਆ ਕਿ ਉਹ ਰਾਤ ਕਰੀਬ 8 ਵਜੇ ਆਪਣੀ ਦੁਕਾਨ ’ਤੇ ਸੀ ਤਾਂ 2 ਨੌਜਵਾਨ ਦੁਕਾਨ 'ਤੇ ਆਏ, ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਆਪਣੇ ਮੂੰਹ ਢਕੇ ਹੋਏ ਸਨ।
ਇਹ ਵੀ ਪੜ੍ਹੋ- ਪਿਤਾ ਨੇ ਝਿੜਕਿਆ ਤਾਂ ਨਾਬਾਲਿਗ ਕੁੜੀਆਂ ਘਰੋਂ ਹੋਈਆਂ ਲਾਪਤਾ, 8 ਦਿਨ ਬਾਅਦ ਭਾਖੜਾ ਨਹਿਰ 'ਚੋਂ ਮਿਲੀਆਂ ਲਾਸ਼ਾਂ
ਉਹ ਸਪਲੈਂਡਰ ਮੋਟਰਸਾਈਕਲ ’ਤੇ ਆਏ ਅਤੇ ਆਉਂਦੇ ਹੀ ਉਸ ’ਤੇ ਇਕ ਲੁਟੇਰੇ ਨੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਦੂਸਰਾ ਕਿਰਚ ਲੈ ਕੇ ਉਸ ਦੇ ਦੁਆਲੇ ਹੋ ਗਿਆ। ਇਸ ਤਰ੍ਹਾਂ ਡਰਾ ਧਮਕਾ ਕੇ ਉਨ੍ਹਾਂ ਨੇ ਉਸ ਦੇ ਗੱਲੇ ਵਿਚ ਪਏ ਤਕਰੀਬਨ 30,000 ਲੈ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਹ ਰਾਮ ਤੀਰਥ ਵੱਲੋਂ ਆਏ ਸਨ ਅਤੇ ਅੰਮ੍ਰਿਤਸਰ ਨੂੰ ਚਲੇ ਗਏ, ਪਰ ਕੁਝ ਹੀ ਦੂਰੀ ਤੋਂ ਘੁੰਮ ਕੇ ਉਹ ਵਾਪਸ ਰਾਮ ਤੀਰਥ ਵਾਲੇ ਪਾਸੇ ਚਲੇ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e