ਸਡ਼ਕ ਹਾਦਸੇ ਦੌਰਾਨ ਇਕ ਦੀ ਮੌਤ

Thursday, Sep 20, 2018 - 04:33 AM (IST)

ਸਡ਼ਕ ਹਾਦਸੇ ਦੌਰਾਨ ਇਕ ਦੀ ਮੌਤ

ਤਰਨਤਾਰਨ,   (ਰਾਜੂ)-  ਥਾਣਾ ਸਰਹਾਲੀ ਦੀ ਪੁਲਸ ਨੇ ਸਡ਼ਕ ਹਾਦਸੇ ਦੌਰਾਨ  ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਦਈ ਹਰਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਜੋਧਪੁਰ ਰੋਡ ਨੇਡ਼ੇ ਸੇਂਟ ਫਰਾਸਿੰਸ ਸਕੂਲ ਤਰਨਤਾਰਨ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੇ ਚਾਚੇ ਗੁਰਸਾਹਿਬ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਵਰਿਆਹ ਥਾਣਾ ਚੋਹਲਾ ਸਾਹਿਬ ਸਮੇਤ ਆਪਣੇ ਮੋਟਰਸਾਈਕਲ ਬੁਲੇਟ ਨੰਬਰੀ ਪੀ.ਬੀ.46ਏ.2643 ’ਤੇ ਸਵਾਰ ਹੋ ਕੇ ਆਪਣੇ ਨਾਨਕੇ ਪਿੰਡ ਸਭਰਾ ਥਾਣਾ ਪੱਟੀ ਨੂੰ  ਜਾ ਰਹੇ ਸਨ। ਮੋਟਰਸਾਈਕਲ ਮੈਂ ਆਪ ਚਲਾ ਰਿਹਾ ਸੀ ਤੇ ਚਾਚਾ ਮੇਰੇ ਪਿੱਛੇ ਬੈਠਾ ਹੋਇਆ ਸੀ। ਜਦ ਅਸੀਂ ਜੰਡੋਕੇ ਨੇੜੇ ਪੈਟਰੋਲ ਪੰਪ  ਕੋਲ ਪੁੱਜੇ ਤਾਂ ਤਰਨਤਾਰਨ ਵਾਲੀ ਸਾਈਡ ਤੋਂ ਸਾਡੇ ਪਿੱਛੇ ਇਕ ਟਰੱਕ ਜੋ ਲੋਡ ਸੀ ਬਡ਼ੀ ਤੇਜ਼ ਰਫਤਾਰ ਬਿਨਾਂ ਹਾਰਨ ਦਿੱਤੇ, ਬਿਨਾਂ ਲਾਈਟਾਂ ਤੋਂ ਸਾਡੇ ਲਾਗੇ ਦੀ ਕਰਾਸ ਕਰਨ ਲੱਗਾ ਤਾਂ ਮੈਂ ਆਪਣਾ ਮੋਟਰਸਾਈਕਲ ਹੌਲੀ ਕਰ ਲਿਆ। ਜੋ ਟਰੱਕ ਡਰਾਈਵਰ ਨੇ ਮੇਰੇ ਮੋਟਰਸਾਈਕਲ ਵਿਚ ਟੱਕਰ ਮਾਰੀ ਤਾਂ ਮੈਂ ਸਾਈਡ ਵੱਜਣ ਕਾਰਨ ਮੋਟਰਸਾਈਕਲ ਤੋਂ ਕੱਚੀ ਸਾਈਡ ’ਤੇ ਡਿੱਗ ਪਿਆ ਤੇ ਮੇਰੇ ਮੋਟਰਸਾਈਕਲ ਪਿੱਛੇ ਬੈਠਾ  ਮੇਰਾ ਚਾਚਾ ਗੁਰਸਾਹਿਬ ਸਿੰਘ ਸਡ਼ਕ ’ਤੇ ਡਿੱਗ ਕੇ ਟਰੱਕ ਦੇ ਪਿਛਲੇ  ਖੱਬੇ ਪਾਸੇ  ਟਾਇਰ ਥੱਲੇ ਆ ਗਿਆ ਤੇ ਚਾਚੇ ਦੀ ਖੱਬੀ ਬਾਂਹ ਤੇ ਛਾਤੀ ’ਤੇ ਟਰੱਕ ਦਾ ਪਿਛਲਾ ਟਾਇਰ ਚਡ਼੍ਹ ਗਿਆ। ਜਿਸ ਨਾਲ ਮੇਰੇ ਚਾਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ  ਟਰੱਕ ਛੱਡ ਕੇ ਮੌਕੇ ਤੋਂ ਭੱਜ ਗਿਆ । ਟਰੱਕ ਨੰਬਰੀ ਪੀ.ਬੀ.05.ਏ.ਬੀ.1215 ਜਿਸ ਨੂੰ ਬੋਹਡ਼ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਰੀਕੇ ਚਲਾ ਰਿਹਾ ਸੀ ਜੋ ਸਾਨੂੰ ਬਾਅਦ ਵਿਚ ਪਤਾ ਲੱਗਾ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਲਖਬੀਰ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼  ਸ਼ੁਰੂ ਕਰ ਦਿੱਤੀ ਹੈ।


Related News