ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ

Sunday, Nov 18, 2018 - 01:12 AM (IST)

ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ

ਗੁਰਦਾਸਪੁਰ,   (ਹਰਮਨਪ੍ਰੀਤ, ਦੀਪਕ)-  ਥਾਣਾ ਭੈਣੀ ਮੀਆਂ ਖਾਂ ਪੁਲਸ ਨੇ ਜ਼ਮੀਨੀ ਵਿਵਾਦ ਕਾਰਨ ਹਮਲਾ ਕਰ ਕੇ ਗੰਭੀਰ  ਜ਼ਖ਼ਮੀ ਕਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ  ਏ. ਐੱਸ. ਆਈ. ਦੇਸ ਰਾਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸਦਰ ਥਾਣਾ ਬਟਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਦੋਸਤ ਪ੍ਰਲਾਦ ਸਿੰਘ ਵਾਸੀ ਭੁੱਲਰ ਦੀ ਜ਼ਮੀਨ ਪਿੰਡ ਆਲਮਾ ਵਿਖੇ ਸਥਿਤ ਹੈ। ਉਸਦੀ ਜ਼ਮੀਨ ਦੇ ਨਾਲ ਹੀ ਮੁਲਜ਼ਮਾਂ ਦੀ ਜ਼ਮੀਨ ਵੀ ਲੱਗਦੀ ਹੈ। ਉਹ ਆਪਣੇ ਦੋਸਤ ਪ੍ਰਲਾਦ  ਨਾਲ ਆਪਣਾ ਟ੍ਰੈਕਟਰ ਲੈ ਕੇ ਪਿੰਡ ਆਲਮਾ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਜ਼ਮੀਨ ਵਿਚ ਪਾਣੀ ਲੱਗਿਆ ਹੋਇਆ ਸੀ ਅਤੇ ਕੁਝ ਪਾਣੀ ਨਾਲ ਲੱਗਦੀ ਮੁਲਜ਼ਮਾਂ ਦੀ ਜ਼ਮੀਨ ਵਿਚ ਚਲਾ ਗਿਆ। ਜਿਸ ਦੀ ਰੰਜਿਸ਼ ਨੂੰ ਲੈ ਕੇ ਉਨ੍ਹਾਂ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸਦੇ ਦੋਸਤ ’ਤੇ ਹਮਲਾ ਕਰਨ ਲੱਗੇ। ਪਰ ਉਹ ਆਪਣੇ ਦੋਸਤ ਦੇ ਬਚਾਅ ਲਈ ਅੱਗੇ ਆਏ। ਪਰ ਮੁਲਜ਼ਮਾਂ  ਨੇ ਉਨ੍ਹਾਂ ਉਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ  ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਗੁਰਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਭੁੱਲਰ ਥਾਣਾ ਸਦਰ ਬਟਾਲਾ, ਗੁਰਮੇਜ ਸਿੰਘ, ਬਲਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾਂ  ਖਿਲਾਫ ਮਾਮਲਾ ਦਰਜ ਕਰ ਕੇ  ਉਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਈੰ ਛਾਪੇਮਾਰੀ ਕੀਤੀ ਜਾ ਰਹੀ ਹੈ।


Related News