ਸੋਨੇ ਦੀਆਂ ਕੀਮਤਾਂ ''ਚ ਰਿਕਾਰਡਤੋੜ ਵਾਧੇ ਕਾਰਨ ਸ਼ਰਾਫਾ ਬਾਜ਼ਾਰ ’ਚ ਛਾਈ ਮੰਦੀ

Friday, Oct 17, 2025 - 04:11 PM (IST)

ਸੋਨੇ ਦੀਆਂ ਕੀਮਤਾਂ ''ਚ ਰਿਕਾਰਡਤੋੜ ਵਾਧੇ ਕਾਰਨ ਸ਼ਰਾਫਾ ਬਾਜ਼ਾਰ ’ਚ ਛਾਈ ਮੰਦੀ

ਤਰਨਤਾਰਨ (ਵਾਲੀਆ)-ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਰਿਕਾਰਡ ਤੋੜ ਹੋ ਰਹੇ ਵਾਧੇ ਕਾਰਨ ਜਿੱਥੇ ਸ਼ਰਾਫਾ ਬਾਜ਼ਾਰਾਂ ਵਿਚ ਮੰਦੀ ਛਾਈ ਹੋਈ ਹੈ, ਉਥੇ ਦਿਨ ਤਿਉਹਾਰ ਵੀ ਫਿੱਕੇ ਨਜ਼ਰ ਆਉਣ ਲੱਗ ਪਏ ਹਨ ਕਿਉਂਕਿ ਦਿਨ ਤਿਉਹਾਰਾਂ ’ਤੇ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਕੀਤੀ ਜਾਂਦੀ ਹੈ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ 10 ਗ੍ਰਾਮ ਸੋਨੇ ਦੀ ਕੀਮਤ ਸਵਾ ਲੱਖ ਤੋਂ ਉਪਰ ਪਹੁੰਚ ਗਈ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ 10 ਗ੍ਰਾਮ ਸੋਨੇ ਦੀ ਕੀਮਤ ਡੇਢ ਲੱਖ ਤੱਕ ਪੁੱਜ ਸਕਦੀ ਹੈ, ਜਿਸ ਕਾਰਨ ਜਿੱਥੇ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਦੇ ਕੰਮ ਉਪਰ ਇਸ ਦਾ ਵੱਡਾ ਅਸਲ ਦੇਖਣ ਨੂੰ ਮਿਲ ਗਿਆ ਹੈ, ਉਥੇ ਵਿਆਹ ਸ਼ਾਦੀ ਮੌਕੇ ਵੀ ਖਰੀਦਦਾਰੀ ਕਰਨ ਵਾਲੇ ਲੋਕ ਵੀ ਪ੍ਰੇਸ਼ਾਨ ਹਨ ਕਿਉਂਕਿ ਕੀਮਤਾਂ ਇਨੀਆਂ ਵੱਧ ਗਈਆਂ ਹਨ ਕਿ ਸੋਨਾ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਰਹਿ ਗਈ।

ਇਹ ਵੀ ਪੜ੍ਹੋ- ਐਨਕਾਊਂਟਰ ਦੌਰਾਨ ਪੰਜਾਬ 'ਚ ਫੜਿਆ ਗਿਆ ਗੈਂਗਸਟਰ ਲੱਲਾ

ਦਿਵਾਲੀ ਦਾ ਤਿਉਹਾਰ ਵੀ ਨਜ਼ਦੀਕ ਹੋਣ ਕਾਰਨ ਸ਼ਰਾਫਾ ਬਾਜ਼ਾਰ ’ਚ ਮੰਦੀ ਛਾਈ ਹੋਈ ਹੈ, ਜਿਸ ਕਾਰਨ ਸੋਨੇ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਵੀ ਪ੍ਰੇਸ਼ਾਨ ਹਨ ਅਤੇ ਪੂਰਾ ਦਿਨ ਦੁਕਾਨਾਂ ’ਤੇ ਕੋਈ ਗ੍ਰਾਹਕ ਨਜ਼ਰ ਨਹੀਂ ਆਉਂਦਾ। ਇਸ ਮੌਕੇ ਸੋਨੇ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਸਿਟੀ ਪ੍ਰਧਾਨ ਸਵਰਨਕਾਰ ਸੰਘ ਬਲਜੀਤ ਸਿੰਘ, ਜ਼ਿਲਾ ਪ੍ਰਧਾਨ ਸਵਰਨਕਾਰ ਸੰਘ ਬੂਆ ਸਿੰਘ, ਗੁਰਦੀਪ ਸਿੰਘ ਬਿੱਲਾ, ਹਰਜੀਤ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ, ਸੁੰਦਰ ਸਿੰਘ ਆਦਿ ਨੇ ਦੱਸਿਆ ਕਿ ਸੋਨੇ ਦੀਆਂ ਕੀਮਤਾਂ ’ਚ ਰਿਕਾਰਡ ਵਾਧੇ ਦਾ ਕਾਰਨ ਨਾ ਮਾਤਰ ਲੋਕ ਹੀ ਸੋਨਾ ਖਰੀਦ ਰਹੇ ਹਨ, ਜਿਸ ਕਾਰਨ ਛੋਟੇ ਦੁਕਾਨਦਾਰਾਂ ਦਾ ਕੰਮ ਤਾਂ ਬਿਲਕੁਲ ਖਤਮ ਹੋਣ ਦੇ ਕਿਨਾਰੇ ਚਲਾ ਗਿਆ ਹੈ ਅਤੇ ਦੂਸਰੇ ਦੁਕਾਨਦਾਰ ਵੀ ਪ੍ਰੇਸ਼ਾਨ ਹਨ ਕਿਉਂਕਿ ਬਾਜ਼ਾਰਾਂ ’ਚ ਗ੍ਰਾਹਕ ਨਾ ਹੋਣ ਕਾਰਨ ਉਨ੍ਹਾਂ ਦੇ ਕਾਰੋਬਾਰ ਉਪਰ ਇਸ ਦਾ ਪੂਰਾ ਅਸਰ ਪੈ ਰਿਹਾ ਹੈ ਅਤੇ ਖਰਚੇ ਕੱਢਣੇ ਵੀ ਮੁਸ਼ਕਿਲ ਹੋ ਰਹੇ ਹਨ, ਜਿਸ ਕਾਰਨ ਆਉਣ ਵਾਲੇ ਸਮੇਂ ਦੇ ਦੌਰਾਨ ਉਨ੍ਹਾਂ ਦੇ ਕੰਮ ਕਾਜ ਨੂੰ ਚਲਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਂਦੇ ਕੁਝ ਦਿਨਾਂ ’ਚ ਸੋਨੇ ਦੀਆਂ ਕੀਮਤਾਂ ’ਚ ਹੋਰ ਭਾਰੀ ਵਾਧਾ ਹੋ ਸਕਦਾ ਹੈ ਅਤੇ ਡੇਢ ਲੱਖ ਦੇ ਕਰੀਬ 10 ਗ੍ਰਾਮ ਸੋਨੇ ਦੀ ਕੀਮਤ ਹੋ ਸਕਦੀ ਹੈ, ਜਿਸ ਕਾਰਨ ਸੋਨੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ’ਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਛੁੱਟੀਆਂ ਦੀ ਝੜੀ, ਨੋਟੀਫਿਕੇਸ਼ਨ ਜਾਰੀ

ਉਨ੍ਹਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ’ਤੇ ਲੋਕ ਵੱਡੀ ਗਿਣਤੀ ’ਚ ਸੋਨੇ ਦੀ ਖਰੀਦਦਾਰੀ ਕਰਦੇ ਹਨ ਪ੍ਰੰਤੂ ਇਸ ਵਾਰ ਤਾਂ ਬਾਜ਼ਾਰ ਵਿਚ ਮੰਦੀ ਛਾਈ ਹੋਈ ਹੈ, ਉਥੇ ਹੀ ਵਿਆਹਾਂ ਦੇ ਦਿਨ ਵੀ ਚੱਲ ਰਹੇ ਹਨ ਪ੍ਰੰਤੂ ਸੋਨੇ ਦੀਆਂ ਕੀਮਤਾਂ ਵਿਚ ਜ਼ਿਆਦਾ ਵਾਧਾ ਹੋਣ ਕਾਰਨ ਲੋਕ ਵਿਆਹ-ਸ਼ਾਦੀਆਂ ਮੌਕੇ ਵੀ ਸੋਨੇ ਅਤੇ ਚਾਂਦੀ ਦੀ ਘੱਟ ਗਈ ਖਰੀਦਦਾਰੀ ਕਰਨ ਆ ਰਹੇ ਹਨ। ਇਸ ਸਬੰਧ ਵਿਚ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸੋਨੇ ਦੀਆਂ ਕੀਮਤਾਂ ਵਿਚ ਇਹ ਬਹੁਤ ਵੱਡਾ ਵਾਧਾ ਹੋਇਆ ਹੈ, ਜਿਸ ਕਾਰਨ ਹੁਣ ਸੋਨਾ ਖਰੀਦਣਾ ਹੁਣ ਤਾਂ ਆਮ ਵਰਗ ਦੀ ਵੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਅਤੇ ਵਿਆਹ ਸ਼ਾਦੀਆਂ ਉਪਰ ਲੋਕ ਨਾ-ਮਾਤਰ ਹੀ ਗਹਿਣੇ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੱਧ ਰਹੀ ਮਹਿੰਗਾਈ ਉਪਰ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਸੋਨੇ ਸਮੇਤ ਹੋਰ ਚੀਜ਼ਾਂ ਸਸਤੀਆਂ ਹੋ ਸਕਣ ਅਤੇ ਲੋਕ ਆਸਾਨੀ ਨਾਲ ਇਹ ਚੀਜ਼ਾਂ ਖਰੀਦ ਸਕਣ। ਦੂਸਰੇ ਪਾਸੇ ਸੁਨਿਆਰੇ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਵੀ ਕੇਂਦਰ ਸਰਕਾਰ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ ਅਤੇ ਸੋਨੇ ਚਾਂਦੀ ਦੀਆਂ ਕੀਮਤਾਂ ਉਪਰ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਸੋਨੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਰੋਜ਼ਗਾਰ ਬਚ ਸਕੇ ਅਤੇ ਉਹ ਵੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 


author

Shivani Bassan

Content Editor

Related News