ਕਣਕ ਦੀ ਫ਼ਸਲ ਲਈ ਮੀਂਹ ਘਿਓ ਦੇ ਬਰਾਬਰ, ਕਿਸਾਨਾਂ ਦੇ ਖਿੜੇ ਚਿਹਰੇ

01/30/2023 6:16:01 PM

ਬਹਿਰਾਮਪੁਰ (ਗੋਰਾਇਆ)- ਬੀਤੇ ਦਿਨ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਹਾੜੀ ਦੀਆਂ ਫ਼ਸਲਾਂ ਲਈ ਘਿਓ ਦੇ ਕੰਮ ਬਰਾਬਰ ਮੰਨਿਆ ਜਾ ਰਿਹਾ ਹੈ। ਇਸੇ ਵੇਲੇ ਕੋਹਰੇ ਅਤੇ ਠੰਡ ਨਾਲ ਪ੍ਰਭਾਵਿਤ ਫ਼ਸਲਾਂ ਲਈ ਮੀਂਹ ਕਾਫ਼ੀ ਲਾਭਦਾਇਕ ਦੱਸਿਆ ਜਾ ਰਿਹਾ ਹੈ, ਦੂਜੇ ਪਾਸੇ ਇਸ ਮੀਂਹ ਕਾਰਨ ਸਰਹੱਦੀ ਖ਼ੇਤਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਵਾਲੇ ਅਤੇ ਉੱਚੀ ਜ਼ਮੀਨਾਂ ਵਾਲੇ ਕਿਸਾਨਾਂ ਦੇ ਚਿਹਰੇ ਪੂਰੀ ਤਰ੍ਹਾਂ ਖਿੜੇ ਦਿਖਾਈ ਦੇ ਰਹੇ ਹਨ। ਕਿਸਾਨਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪਹਾੜੀ ਖ਼ੇਤਰਾਂ ਵਿਚ ਬਰਫ਼ਬਾਰੀ ਤੋਂ ਬਾਅਦ ਇਹ ਖ਼ੇਤਰ ਸੁੱਕੀ ਠੰਡ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਰਹੀ ਸੀ।

ਇਹ ਵੀ ਪੜ੍ਹੋ- ਭੂਆ-ਫੁੱਫੜ ਦੀ ਦਰਿੰਦਗੀ, ਮਾਸੂਮ ਭਤੀਜੇ ਦੇ ਕੁੱਟ-ਕੱਟ ਪਾਈਆਂ ਲਾਸਾਂ, ਔਖੇ ਵੇਲੇ ਚੌਂਕੀਦਾਰ ਨੇ 'ਫੜੀ ਬਾਂਹ'

ਕਿਸਾਨ ਕੁਲਵਿੰਦਰ ਸਿੰਘ ਬਰਿਆਰ, ਬਖਸ਼ੀਸ ਸਿੰਘ ਕੌਹਲੀਆ, ਅਮਨਦੀਪ ਸਿੰਘ, ਰੂਪ ਸਿੰਘ, ਸਰੂਪ ਸਿੰਘ ਕਠਿਆਲੀ, ਆਸ਼ੂ ਦੋਰਾਗਲਾ, ਮਹੇਸ਼ ਬਾਊ ਆਦਿ ਨੇ ਦੱਸਿਆ ਕਿ ਚਾਰਾ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਕਾਫ਼ੀ ਪ੍ਰਭਾਵਿਤ ਹੋ ਰਹੀਆ ਸਨ ਪਰ ਹੁਣ ਇਹ ਬਰਸਾਤ ਨੇ ਇਨ੍ਹਾਂ ਫ਼ਸਲਾਂ ਨੂੰ ਚਹਿਕਣ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕਣਕ ਨੂੰ ਦੂਜਾ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਰਹੀ ਅਤੇ ਕਣਕ ਦੀ ਫ਼ਸਲ ਜੋ ਜ਼ਿਆਦਾ ਮੈਟਰੀ ਦੇ ਅਸਰ ਨਾਲ ਪ੍ਰਭਾਵਿਤ ਹੋਈ ਸੀ, ਉਸ ਨੂੰ ਬਰਸਾਤ ਨੇ ਕਣਕ ਦੀਆਂ ਫ਼ਸਲਾਂ ਨੂੰ ਧੋਅ ਦਿੱਤਾ ਹੈ, ਜਿਸ ਕਾਰਨ ਕਣਕ ਦੀ ਫ਼ਸਲ ਕਾਫ਼ੀ ਲਾਭਦਾਇਕ ਸਿੱਧ ਹੋਵੇਗੀ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਛੱਤ ਤੋਂ ਟਪਕਿਆ ਪਾਣੀ, ਸਹੂਲਤਾਂ ਤੋਂ ਸੱਖਣੀ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਏਅਰਲਾਈਨਜ਼

ਇਸ ਸਬੰਧੀ ਖੇਤੀਬਾੜੀ ਮਾਹਿਰ ਡਾਕਟਰ ਕ੍ਰਿਪਾਲ ਸਿੰਘ ਢਿੱਲੋਂ, ਏ. ਡੀ. ਓ. ਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਬਰਸਾਤ ਦੇ ਆਉਣ ਨਾਲ ਫ਼ਸਲਾਂ ਦੇ ਬੂਟਿਆ ਵਿਚ ਫਲਾਵਟ ਆਵੇਗੀ ਅਤੇ ਉਹ ਪੈਦਾਵਾਰ ਵਧਾਉਣ ਵਿਚ ਸਹਾਈ ਹੋਵੇਗੀ। ਇਸ ਨਾਲ ਕਣਕ ਦੀ ਫ਼ਸਲ ਦੀ ਪੈਦਾਵਾਰ ਕਾਫ਼ੀ ਵਧੇਗੀ ਅਤੇ ਹੁਣ ਕਿਸਾਨਾਂ ’ਤੇ ਵੀ ਪਾਣੀ ਲਾਉਣ ਦਾ ਆਰਥਿਕ ਬੋਝ ਨਹੀਂ ਪਵੇਗਾ, ਇਸ ਨਾਲ ਕਣਕ ਦਾ ਝਾੜ ਵੀ ਵੱਧ ਸਕਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Anuradha

Content Editor

Related News