ਪੰਜਾਬ ਦੀ ਧੀ ਨੇ ਕੈਨੇਡਾ 'ਚ ਬਣਾਈ ਵਖਰੀ ਪਛਾਣ, ਹਾਸਲ ਕੀਤਾ ਵੱਡਾ ਮੁਕਾਮ

Friday, Sep 19, 2025 - 10:41 AM (IST)

ਪੰਜਾਬ ਦੀ ਧੀ ਨੇ ਕੈਨੇਡਾ 'ਚ ਬਣਾਈ ਵਖਰੀ ਪਛਾਣ, ਹਾਸਲ ਕੀਤਾ ਵੱਡਾ ਮੁਕਾਮ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਨੇੜੇ ਗੋਤ ਪੋਕਰ ਪਿੰਡ ਦੀ ਰਹਿਣ ਵਾਲੀ ਸੋਨਮਪ੍ਰੀਤ ਕੌਰ ਨੇ ਕੈਨੇਡਾ ਵਿਚ ਆਪਣਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸੋਨਮਪ੍ਰੀਤ ਕੌਰ 2018 ’ਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਸਖ਼ਤ ਮਿਹਨਤ ਕਰਨ ਤੋਂ ਬਾਅਦ ਉਹ 7 ਸਾਲ ਬਾਅਦ ਸਫਲਤਾਪੂਰਵਕ ਕੈਨੇਡੀਅਨ ਪੁਲਸ ’ਚ ਸ਼ਾਮਲ ਹੋਈ।

ਇਹ ਵੀ ਪੜ੍ਹੋ-ਪਰਵਾਸੀਆਂ ਦਾ ਇਕ ਹੋਰ ਹਮਲਾ: ਅੰਮ੍ਰਿਤਸਰ ‘ਚ ਦੋ ਸਿੱਖ ਭਰਾਵਾਂ ਦੀ ਕੁੱਟਮਾਰ ਤੇ ਦਸਤਾਰਾਂ ਦੀ ਕੀਤੀ ਬੇਅਦਬੀ

ਸੋਨਮਪ੍ਰੀਤ ਕੌਰ ਦੀ ਮਾਂ ਵੀ ਪੁਲਸ ’ਚ ਨੌਕਰੀ ਕਰਦੀ ਹੈ ਅਤੇ ਉਸ ਦੇ ਪਿਤਾ ਨਰਿੰਦਰ ਸਿੰਘ ਪੰਜਾਬ ਪੁਲਸ ਦੇ ਜਵਾਨ ਸਨ, ਜੋ 25 ਅਪ੍ਰੈਲ, 2010 ਨੂੰ ਦੇਸ਼ ਦੀ ਸੇਵਾ ਕਰਦੇ ਹੋਏ ਨਰੋਟ ਜੈਮਲ ਅੱਤਵਾਦੀ ਹਮਲੇ ’ਚ ਸ਼ਹੀਦ ਹੋ ਗਏ ਸਨ। ਸੋਨਮ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਧੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਉਂਕਿ ਕੁੜੀਆਂ ਵੀ ਮਹਾਨ ਪ੍ਰਾਪਤੀਆਂ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ-ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ : ਗੋਲੀਆਂ ਨਾਲ ਭੁੰਨ ਦਿੱਤਾ ਕਾਰ 'ਚ ਜਾ ਰਿਹਾ ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News