ਅਜਨਾਲਾ ’ਚ ਕਰੋੜਾਂ ਦੀ ਹੈਰੋਇਨ ਸਣੇ 20 ਰੋਂਦ ਬਰਾਮਦ, ਫਰਾਰ ਹੋਇਆ ਤਸਕਰ

Saturday, Dec 23, 2023 - 05:15 PM (IST)

ਅਜਨਾਲਾ ’ਚ ਕਰੋੜਾਂ ਦੀ ਹੈਰੋਇਨ ਸਣੇ 20 ਰੋਂਦ ਬਰਾਮਦ, ਫਰਾਰ ਹੋਇਆ ਤਸਕਰ

ਅਜਨਾਲਾ/ਭਿੰਡੀ ਸੈਦਾ (ਗੁਰਜੰਟ)-ਪੰਜਾਬ ਸਰਕਾਰ ਤੇ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਿੰਡੀ ਸੈਦਾ ਪੁਲਸ ਨੇ 4 ਕਿਲੋ ਹੈਰੋਇਨ ਤੇ 20 ਰੋਂਦ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਿਕ ਸਬ-ਡਵੀਜਨ ਅਟਾਰੀ ਦੇ ਡੀ.ਐੱਸ.ਪੀ ਗੁਰਿੰਦਰਪਾਲ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਥਾਣਾ ਭਿੰਡੀ ਸੇਦਾ ਦੇ ਮੁੱਖ ਅਫ਼ਸਰ ਆਗਿਆਪਾਲ ਸਿੰਘ ਵਲੋਂ ਸ਼ਾਹਪੁਰ ਰੋਡ 'ਤੇ ਸਕੀ ਨਾਲੇ ਦੇ ਪੁੱਲ 'ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਇਕ ਮੋਟਰਸਾਈਕਲ ਸਵਾਰ ਨੇ ਪੁਲਸ ਦਾ ਨਾਕਾ ਦੇਖ ਕੇ ਆਪਣਾ ਮੋਟਰਸਾਈਕਲ ਪਿਛੇ ਮੋੜ ਲਿਆ, ਜਿਸ ਬਾਰੇ ਸ਼ੱਕ ਹੋਣ 'ਤੇ ਪੁਲਸ ਪਾਰਟੀ ਵਲੋਂ ਪਿੱਛਾ ਕਰਨ 'ਤੇ ਉਸ ਦੇ ਮੋਟਰਸਾਈਕਲ ਤੋਂ ਇਕ ਤੋੜਾ ਡਿੱਗ ਪਿਆ ਪਰ ਮੋਟਰਸਾਈਕਲ ਸਵਾਰ ਤੋੜਾ ਛੱਡ ਕੇ ਭੱਜਣ 'ਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ-  ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਡਾਕਟਰਾਂ ਤੇ ਸਟਾਫ਼ ਨੂੰ ਦਿੱਤੀ ਇਹ ਹਦਾਇਤ

ਪੁਲਸ ਵਲੋਂ ਤੋੜੇ ਨੂੰ ਚੈੱਕ ਕਰਨ 'ਤੇ ਉਸ ਵਿੱਚੋਂ 4 ਪੈਕਟ ਹੀਰੋਇਨ ਤੇ 9 ਐੱਮ.ਐੱਮ ਦੇ 20 ਰੋਂਦ ਬਰਾਮਦ ਹੋਏ। ਕਾਬੂ ਕੀਤੀ ਹੈਰੋਇਨ ਦਾ ਤੋਲ ਕਰਨ 'ਤੇ 4 ਕਿਲੋ ਹੀਰੋਇਨ ਪਾਈ ਗਈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 20 ਕਰੋੜ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੁਲਸ ਐਨਕਾਊਂਟਰ 'ਚ ਜ਼ਖ਼ਮੀ ਗੈਂਗਸਟਰ ਰਾਜੂ ਦੀ ਕੱਟਣੀ ਪੈ ਸਕਦੀ ਹੈ ਲੱਤ, ਪੀ.ਜੀ.ਆਈ ਰੈਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News