ਪੰਜਾਬ ਭਰ ਦੇ 27 ਤਹਿਸੀਲਦਾਰਾਂ ਦੇ ਤਬਾਦਲਿਆਂ ਦੇ ਹੁਕਮ ਜਾਰੀ

05/04/2021 6:51:29 PM

ਬਾਬਾ ਬਕਾਲਾ ਸਾਹਿਬ (ਰਾਕੇਸ਼): ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਇਕ ਪੱਤਰ ਜਾਰੀ ਕਰਕੇ ਸੂਬੇ ਵਿਚ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ 27 ਤਹਿਸੀਲਦਾਰਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਨ ਸਬੰਧੀ ਹੁਕਮ ਜਾਰੀ ਹੋਏ ਹਨ।

ਤਬਦੀਲ ਕੀਤੇ ਗਏ ਅਧਿਕਾਰੀਆਂ ਵਿਚ ਤਹਿਸੀਲਦਾਰ ਮਨਜੀਤ ਸਿੰਘ ਅੰਮ੍ਰਿਤਸਰ-2 ਤੋਂ ਸਬ-ਰਜਿਸਟਰਾਰ ਅੰਮ੍ਰਿਤਸਰ-1, ਲਕਸ਼ੇ ਨੂੰ ਭੁਲੱਥ ਤੋਂ ਲੁਧਿਆਣਾ ਪੱਛਮੀ, ਮਨਦੀਪ ਕੌਰ ਨੂੰ ਧੁਰੀ, ਲਛਮਨ ਸਿੰਘ ਬਾਬਾ ਬਕਾਲਾ ਸਾਹਿਬ ਤੋਂ ਪਠਾਨਕੋਟ, ਰਮੇਸ਼ ਕੁਮਾਰ ਰਾਮਪੁਰਾ ਫੂਲ ਤੋਂ ਸ੍ਰੀ ਮੁਕਤਸਰ ਸਾਹਿਬ, ਅਮਰਜੀਤ ਸਿੰਘ ਮਾਨਸਾ ਅਤੇ ਵਾਧੂ ਚਾਰਜ ਬੁੱਢਲਾਡਾ ਤੋਂ ਰਾਮਪੁਰਾ ਫੂਲ, ਸੰਜੀਵ ਕੁਮਾਰ ਨੂੰ ਸਬ-ਰਜਿਸਟਰਾਰ ਲੁਧਿਆਣਾ ਈਸਟ, ਹਰਮਿੰਦਰ ਹੁੰਦਲ ਖੰਨਾ ਤੋਂ ਸਬ-ਰਜਿਸਟਰਾਰ ਹੁਸ਼ਿਆਰਪੁਰ, ਸਰਬਜੀਤ ਸਿੰਘ ਪੱਟੀ ਤੋਂ ਬਾਬਾ ਬਕਾਲਾ ਸਾਹਿਬ, ਲਵਪ੍ਰੀਤ ਕੌਰ ਟੀ.ਓ.ਐੱਸ.ਡੀ.ਫਿਰੋਜ਼ਪੁਰ ਤੋਂ ਜੈਤੋ, ਨਵਦੀਪ ਸਿੰਘ ਰਾਏਕੋਟ ਤੋਂ ਖੰਨਾ, ਤਨਪ ਭਨੋਟ ਫਿਲੋਰ ਤੋਂ ਗੜਸ਼ੰਕਰ, ਲਖਵਿੰਦਰ ਸਿੰਘ ਗੜ੍ਹਸ਼ੰਕਰ ਤੋਂ ਅੰਮ੍ਰਿਤਸਰ-2, ਪਵਨ ਕੁਮਾਰ ਤਲਵੰਡੀ ਸਾਬੋ ਤੋਂ ਪੀ.ਡਬਲਯੂ.ਪਟਿਆਲਾ, ਸੁਸ਼ੀਲ ਕੁਮਾਰ ਸ਼ਰਮਾ ਨੂੰ ਭਿੰਖੀਵਿੰਡ, ਵੀਨਾ ਰਾਣੀ ਨੂੰ ਬਰਨਾਲਾ, ਗੁਰਮੁੱਖ ਸਿੰਘ ਨੂੰ ਬੁਢਲਾਡਾ, ਹਰਬੰਸ ਸਿੰਘ ਨੂੰ ਮਲੋਟ, ਰਮਨਦੀਪ ਕੌਰ ਵਿਜੀਲੈਂਸ ਬਿਊਰੋ ਚੰਡੀਗੜ੍ਹ ਤੋਂ ਰਾਜਪੁਰਾ, ਹਰਪ੍ਰੀਤ ਕੌਰ ਤਹਿਸੀਲਦਾਰ ਬਾਊਡਰੀ ਸੈੱਲ ਤੋਂ ਵਿਜੀਲੈਂਸ ਬਿਊਰੋ ਚੰਡੀਗੜ੍ਹ, ਕਰਨ ਗੁਪਤਾ ਸਬ-ਰਜਿਸਟਰਾਰ ਮੋਗਾ ਤੋਂ ਮੋਗਾ ਅਤੇ ਵਾਧੂ ਚਾਰਜ ਬਾਊਡਰੀ ਸੈੱਲ, ਭੁਪਿੰਦਰ ਸਿੰਘ ਨੂੰ ਨਿਹਾਲ ਸਿੰਘ ਵਾਲਾ, ਪਰਮਜੀਤ ਸਿੰਘ ਬਰਾੜ ਨੂੰ ਫਰੀਦਕੋਟ ਤੋਂ ਰਾਏਕੋਟ, ਰਣਜੀਤ ਸਿੰਘ ਨੂੰ ਪਟਿਆਲਾ ਤੋਂ ਮਾਨਸਾ, ਹਰਫੂਲ ਸਿੰਘ ਗਿੱਲ ਅਜਨਾਲਾ ਤੋਂ ਵਾਧੂ ਚਾਰਜ ਨਾਇਬ ਤਹਿਸੀਲਦਾਰ ਰਮਦਾਸ, ਜਗਸੀਰ ਸਿੰਘ ਸਰਾਂ ਸਬ-ਰਜਿਸਟਰਾਰ ਲੁਧਿਆਣਾ ਈਸਟ ਤੋਂ ਸੰਗਰੂਰ ਅਤੇ ਸੁਖਬੀਰ ਕੌਰ ਨੂੰ ਮਲੋਟ ਤੋਂ ਤਲਵੰਡੀ ਸਾਬੋ ਨਿਯੁਕਤ ਕੀਤਾ ਗਿਆ ਹੈ। ਇਹ ਹੁਕਮ ਰਵਨੀਤ ਕੌਰ ਵਧੀਕ ਮੁੱਖ ਸਕੱਤਰ ਕਮ ਡਿਪਟੀ ਕਮਿਸ਼ਨਰ ਮਾਲ ਵੱਲੋਂ ਆਪਣੇ ਪੱਤਰ ਨੰਬਰ 4773 ਤਹਿਤ ਜਾਰੀ ਕੀਤੇ ਗਏ ਅਤੇ ਇਹ ਤਬਦੀਲੀਆਂ ਤੇ ਤਾਇਨਾਤੀਆਂ ਤਰੁੰਤ ਪ੍ਰਭਾਵ ਹੇਠ ਹੋਣਗੀਆਂ।


Shyna

Content Editor

Related News