ਪਾਵਰਕਾਮ ਦੇ ਪਾਇਲਟ ਪ੍ਰਾਜੈਕਟ ਨੂੰ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਲੱਗਾ ‘ਗ੍ਰਹਿਣ’

Tuesday, Sep 04, 2018 - 03:15 AM (IST)

ਅੰਮ੍ਰਿਤਸਰ,   (ਰਮਨ)-  ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜਲੀ ਚੋਰੀ ਰੋਕਣ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੁੱਝ ਅਧਿਕਾਰੀਆਂ ਦੀ ਨਾਲਾਇਕੀ ਦੀ ਵਜ੍ਹਾ ਨਾਲ ਪਾਵਰਕਾਮ ਦੇ ਬਿਜਲੀ ਚੋਰੀ ਰੋਕਣ ਦੇ ਪਾਇਲਟ ਪ੍ਰਾਜੈਕਟ ਨੂੰ ਗ੍ਰਹਿਣ ਲੱਗ ਗਿਆ ਹੈ। ਪਾਵਰਕਾਮ ਨੂੰ ਲੋਹੇ ਦੇ ਕਾਲੇ ਬਿਜਲੀ ਮੀਟਰਾਂ  ਰਾਹੀਂ ਕਾਫ਼ੀ ਚੁੂਨਾ ਲੱਗ ਰਿਹਾ ਸੀ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ ਕਰ ਕੇ ਬਿਜਲੀ ਚੋਰੀ ਕਰ ਰਹੇ ਸਨ। ਇਸ  ਕਾਰਨ ਪਾਵਰਕਾਮ ਨੇ ਸਭ ਤੋਂ ਪਹਿਲਾਂ  ਲੋਹੇ ਦੇ ਪੁਰਾਣੇ ਬਿਜਲੀ ਮੀਟਰ ਬਦਲਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਸੀ, ਉਥੇ ਹੀ ਦੂਜੇ ਘਰਾਂ ਤੋਂ ਬਿਜਲੀ ਮੀਟਰ ਕੱਢ ਕੇ ਪਿੱਲਰ ਬਾਕਸ ਵਿਚ ਲਾਉਣ ਦਾ ਪਾਇਲਟ ਪ੍ਰਾਜੈਕਟ ਸੀ, ਜਿਸ ਦਾ ਕੰਪਨੀਆਂ ਨੂੰ ਠੇਕਾ ਵੀ ਦਿੱਤਾ ਸੀ। ਕੁੱਝ ਸਮਾਂ ਤਾਂ ਕੰਪਨੀ ਨੇ ਇਸ ਨੂੰ ਬਹੁਤ ਚੰਗੀ  ਤਰ੍ਹਾਂ ਕੀਤਾ ’ਤੇ ਫਿਰ ਇਸ  ਮੁਹਿੰਮ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ।  ਇਕ ਕੰਪਨੀ ਵਲੋਂ ਲੋਹੇ ਵਾਲੇ ਮੀਟਰਾਂ ਨੂੰ ਬਦਲ ਕੇ ਨਵੇਂ ਡਿਜੀਟਲ ਮੀਟਰ ਲਗਾਉਣ ਦਾ ਕੰਮ ਤੇਜ਼ੀ ਨਾਲ  ਕੀਤਾ ਪਰ ਉਨ੍ਹਾਂ ਦਾ ਕੰਮ ਵੀ ਠੰਡਾ ਪਿਆ ਹੋਇਆ ਹੈ। ਕਈ ਲੋਕ ਉਨ੍ਹਾਂ ਨੂੰ ਬਦਲਣ ਵੀ ਨਹੀਂ ਦੇ ਰਹੇ ਹਨ ਕਿਉਂਕਿ ਪੁਰਾਣੇ ਮੀਟਰਾਂ ਤੋਂ ਜ਼ਿਆਦਾ ਇਹ ਨਵੇਂ ਡਿਜੀਟਲ ਮੀਟਰ ਜ਼ਿਆਦਾ ਭੱਜਦੇ ਹਨ ਜਿਸ ਦੇ ਨਾਲ ਲੋਕ ਇਨ੍ਹਾਂ ਨੂੰ ਲਾਉਣ ਤੋਂ ਗੁਰੇਜ਼ ਕਰ ਰਹੇ ਹਨ। ਸ਼ਹਿਰ ਵਿਚ ਹੁਣ ਵੀ ਕਾਫ਼ੀ ਗਿਣਤੀ ਵਿਚ ਲੋਕਾਂ ਦੇ ਘਰਾਂ ਅਤੇ ਕਮਰਸ਼ੀਅਲ ਵਿਚ ਪੁਰਾਣੇ ਹੀ ਮੀਟਰ ਲੱਗੇ ਹੋਏ ਹਨ, ਜਿਸ ਨੂੰ ਬਦਲਣ ਨੂੰ ਲੈ ਕੇ ਕੁੱਝ ਨਹੀਂ ਹੋ ਰਿਹਾ ਹੈ। ਇਨ੍ਹਾਂ ਮੀਟਰਾਂ ਨੂੰ ਲੈ ਕੇ ਪਾਵਰਕਾਮ ਅਧਿਕਾਰੀਆਂ ਵਲੋਂ ਤਾਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਨੇਤਾ ਲੋਕ ਉਨ੍ਹਾਂ ਦੀ ਇਕ ਨਹੀਂ ਚੱਲਣ ਦੇ ਰਹੇ, ਜਿਸ ਕਾਰਨ ਪਾਵਰਕਾਮ ਅਤੇ ਕੰਪਨੀ ਵਲੋਂ ਮੀਟਰ ਬਦਲਣ  ਦਾ ਕੰਮ ਠੰਡੇ ਬਸਤੇ ਵਿਚ ਪਿਆ ਹੋਇਆ ਹੈ।
 ਮੀਟਰਾਂ ਨਾਲ ਛੇਡ਼ਛਾਡ਼ ਦੇ ਕੲੀ ਕੇਸ ਆਏ ਸਾਹਮਣੇ : ਪਿਛਲੇ ਸਮੇਂ ਵਿਚ ਐੱਲ.ਐੱਨ.ਟੀ. ਕੰਪਨੀ ਵਲੋਂ ਲੋਕਾਂ ਦੇ ਉਤਾਰੇ ਜਾ ਰਹੇ ਪੁਰਾਣੇ ਕਾਲੇ ਮੀਟਰਾਂ ਵਿਚ ਕਈ ਉਪਭੋਗਤਾਵਾ ਵਲੋਂ ਛੇਡ਼ਛਾਡ਼ ਕਰਨ ਦੇ ਕੇਸ ਸਾਹਮਣੇ ਆਏ ਹਨ, ਜਿਸ  ਨਾਲ ਕਈ ਮੀਟਰਾਂ ਵਿਚ ਸੀਲਾਂ ਫਰਜ਼ੀ ਲਗਾਈਆਂ ਹਨ, ਕਈਆਂ ਨੇ ਮੀਟਰਾਂ ਵਿਚ ਐਕਸਰੇ ਦਾ ਜੁਗਾਡ਼ ਲਗਾਇਆ ਹੋਇਆ ਹਨ ਪਰ ਲੋਕਾਂ ਦੇ ਲਗਾਏ ਜੁਗਾਡ਼ ਉਨ੍ਹਾਂ ’ਤੇ ਮਹਿੰਗੇ ਪਏ ਹਨ ਅਤੇ ਅੱਗੇ ਵੀ ਕੋਈ ਕੇਸ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਦੀ ਵੀ ਸ਼ਾਮਤ ਆਉਣ ਵਾਲੀ ਹੈ ਕਿਉਂਕਿ ਜੋ ਕੇਸ ਪਾਵਰਕਾਮ ਦੇ ਸਾਹਮਣੇ ਆਉਣਗੇ ਉਨ੍ਹਾਂ ਨੂੰ ਇਨਫੋਰਸਮੈਂਟ ਅਤੇ ਐੱਮ.ਈ. ਲੈਬ ਵਿਚ ਭੇਜਿਆ ਜਾਵੇਗਾ ਅਤੇ ਜਿਨ੍ਹਾਂ ਵਿਚ ਛੇਡ਼ਛਾਡ਼ ਪਾਈ ਗਈ ਉਨ੍ਹਾਂ ਦੇ ਉਪਰ ਲੋਡ ਦੇ ਹਿਸਾਬ ਨਾਲ ਜੁਰਮਾਨਾ ਲਗਾਇਆ ਜਾਵੇਗਾ।  
 ਅਧਿਕਾਰੀਆਂ ਦੇ ਆਦੇਸ਼ ਦੇ ਬਾਵਜੂਦ ਨਹੀਂ ਮੰਨਦੇ ਜੇ.ਈ.ਐੱਸ.ਡੀ.ਓ : ਸ਼ਹਿਰੀ ਅਤੇ ਸਬ ਅਰਬਨ ਇਲਾਕਿਆਂ ਵਿਚ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢਣ ਨੂੰ ਲੈ ਕੇ ਭਾਵੇਂ ਹੀ ਅਧਿਕਾਰੀ ਉਪਰੋਂ ਆਦੇਸ਼ ਦਿੰਦੇ ਹਨ ਪਰ ਹੇਠਲੇ ਪੱਧਰ ’ਤੇ ਐੱਸ.ਡੀ.ਓ., ਜੇ. ਈ. ਉਨ੍ਹਾਂ ਦੀ ਗੱਲ ਨੂੰ ਨਜ਼ਰ-ਅੰਦਾਜ਼ ਕਰਦੇ ਹਨ, ਜਿਸ  ਨਾਲ ਹਜ਼ਾਰਾਂ ਬਿਜਲੀ ਮੀਟਰ ਲੋਕਾਂ ਦੇ ਘਰਾਂ ਅੰਦਰ ਲੱਗੇ ਹੋਏ ਹਨ ਅਤੇ ਉਨ੍ਹਾਂ ਵਿਚ ਧਡ਼ੱਲੇ ਨਾਲ ਬਿਜਲੀ ਚੋਰੀ ਹੋ ਰਹੀ ਹੈ। ਪਿਛਲੇ ਸਮੇਂ ਵਿਚ ਹਲਕਾ ਪੂਰਬੀ ਵਿਚ ਇਕ ਜੇ.ਈ. ਨੂੰ ਬਿਜਲੀ ਮੀਟਰ ਬਦਲਣ ਦੇ ਆਦੇਸ਼ ਹੋਏ ਪਰ ਜੇ.ਈ. ਦੀ ਚਲਾਕੀ ਦੀ ਵਜ੍ਹਾ ਨਾਲ ਮੀਟਰ ਬਾਹਰ ਨਹੀਂ ਨਿਕਲ ਸਕੇ, ਜੇ.ਈ. ਨੇ ਉਕਤ ਇਲਾਕੇ ਵਿਚ ਨਾਮੀ ਵਿਅਕਤੀ  ਦੇ ਘਰ ਮੀਟਰ ਬਾਹਰ ਕੱਢਣ ਵਾਲੇ ਕਰਮਚਾਰੀਆਂ ਨੂੰ ਭੇਜ ਦਿੱਤਾ ਕਿ ਉਨ੍ਹਾਂ ਨੂੰ ਪੁੱਛ ਕੇ ਮੀਟਰ ਬਾਹਰ  ਕੱਢ ਦਿਉ, ਜਿਸ  ਨਾਲ ਮੀਟਰ ਬਾਹਰ ਨਾ ਨਿਕਲ ਸਕੇ ਹਾਲਾਂਕਿ ਇਸ ਨੂੰ ਲੈ ਕੇ ਉੱਚ ਅਧਿਕਾਰੀਆਂ ਨੇ ਜੇ.ਈ. ਨੂੰ ਜੰਮ ਕੇ ਫਟਕਾਰ ਲਗਾਈ ਸੀ  ।  
 ਨੇਤਾ ਲੋਕ ਨਹੀਂ ਲਗਾਉਣ ਦੇ ਰਹੇ ਮੀਟਰ : ਪਾਵਰਕਾਮ ਅਤੇ ਐੱਲ.ਐੱਨ.ਟੀ. ਕੰਪਨੀ ਦੇ ਕਰਮਚਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸ਼ਹਿਰ ਵਿਚ ਜ਼ਿਆਦਾਤਰ ਥਾਵਾਂ ’ਤੇ ਨੇਤਾਵਾਂ ਦਾ ਹੀ ਜ਼ੋਰ ਹੈ ਅਤੇ ਉਹ ਹੀ ਆਪਣਾ ਪੁਰਾਣਾ ਮੀਟਰ ਨਹੀਂ ਬਦਲਣ ਦਿੰਦੇ । ਸ਼ਹਿਰ ਦੇ ਕਈ ਛੋਟੇ-ਵੱਡੇ ਨੇਤਾ ਆਪਣੀ ਪਹੁੰਚ ਦਾ ਨਾਜਾਇਜ਼ ਫਾਇਦਾ ਚੁੱਕ ਕੇ ਗਲਤ ਕਰ ਰਹੇ ਹਨ।  
 


Related News