ਬੁੱਧਵਾਰ ਨੂੰ ਬਿਜਲੀ ਦਾ ਲੱਗੇਗਾ ਲੰਬਾ ਪਾਵਰ ਕੱਟ
Tuesday, Sep 08, 2026 - 06:34 PM (IST)
ਸ੍ਰੀ ਗੋਇੰਦਵਾਲ ਸਾਹਿਬ (ਪੰਛੀ)-ਖਡੂਰ ਸਾਹਿਬ ਦੇ ਉੱਪ ਮੰਡਲ ਅਫਸਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਦੇ ਸਾਲਾਨਾ ਮੇਲੇ ਨੂੰ ਮੁੱਖ ਰੱਖਦਿਆਂ ਰੁੱਖਾਂ ਦੀ ਕਟਾਈ ਕਰਨ ਕਰ ਕੇ, ਭਲਕੇ 9 ਸਤੰਬਰ ਨੂੰ ਸਵੇਰੇ 9 ਤੋਂ ਦੁਪਿਹਰ 12 ਵਜੇ ਤੱਕ ਸ੍ਰੀ ਗੋਇੰਦਵਾਲ ਸਾਹਿਬ ਅਰਬਨ, 11 ਕੇ.ਵੀ, ਘਾਟ ਸਾਹਿਬ 11 ਕੇ.ਵੀ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਹੰਸਾਂਵਾਲਾ, ਪਿੰਡੀਆਂ, ਹੋਠੀਆਂ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
