ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ, ਤਾਸ਼ ਦੇ ਪੱਤਿਆਂ ਵਾਂਗ ਢਹਿ-ਢਰੀ ਹੋਇਆ ਪੋਲਟਰੀਫ਼ਾਰਮ, ਵੱਡੀ ਗਿਣਤੀ 'ਚ ਮਰੇ ਚੂਚੇ
Monday, Jun 19, 2023 - 04:50 PM (IST)

ਦੀਨਾਨਗਰ (ਹਰਜਿੰਦਰ ਗੋਰਾਇਆ) - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਮੁਕੰਦਪੁਰ ਵਿਖੇ ਬੀਤੀ ਦੇਰ ਰਾਤ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਬਣੇ 2 ਮੰਜ਼ਿਲਾਂ ਪੋਲਟਰੀਫਾਰਮ ਦੇ ਡਿਗੱਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪੋਲਟਰੀਫਾਰਮ ਦੇ ਮਾਲਕ ਪੀੜਤ ਰਜਿੰਦਰ ਸਿੰਘ ਵਾਸੀ ਆਲੀਨੰਗਲ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਤੇਜ਼ ਤੂਫਾਨ ਅਤੇ ਮੀਂਹ ਹੋਣ ਕਾਰਨ ਅਚਾਨਕ ਸਾਡੇ ਖੇਤਾਂ ਵਿਚ ਬਣੇ 2 ਪੋਲਟਰੀਫਾਰਮ ਦੀਆਂ ਕੰਧਾਂ ਡਿੱਗਣ ਕਾਰਨ ਉਪਰ ਪਾਈਆਂ ਸੀਮੇਂਟ ਦੀਆਂ ਚਾਦਰਾਂ ਹਵਾ 'ਚ ਉੱਡ ਕੇ ਕਈ ਮੀਟਰ ਦੀ ਦੂਰੀ 'ਤੇ ਡਿਗੱਣ ਕਾਰਨ ਟੁੱਟ ਗਈਆਂ।
ਇਹ ਵੀ ਪੜ੍ਹੋ- ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ
ਜਿਸ ਨਾਲ ਮੇਰਾ ਕਰੀਬ 20 ਲੱਖ ਰੁਪਏ ਦੇ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਅਜੇ ਕੁਝ ਦਿਨ ਪਹਿਲਾਂ ਹੀ ਛੋਟੇ ਚੂਚੇ ਪੋਟਲੀਫਾਰਮ ਵਿਚ ਪਾਏ ਸਨ, ਜੋ ਸਾਰੇ ਮਰ ਗਏ ਹਨ। ਇਸ ਮੌਕੇ ਪੋਟਲੀਫਾਰਮ ਵਿਚ ਕੰਮ ਕਰ ਰਹੇ ਮੇਰੇ ਪੁੱਤਰ ਦੇ ਸਿਰ ਵਿਚ ਵੀ ਸੱਟਾਂ ਲੱਗੀਆਂ ਹਨ। ਪੀੜਤ ਪੋਲਟਰੀਫਾਰਮ ਦੇ ਮਾਲਕ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਆਫ਼ਤ ਨਾਲ ਜੋ ਮੇਰਾ ਇਨ੍ਹਾਂ ਵੱਡਾ ਨੁਕਸਾਨ ਹੋਇਆ ਹੈ ਉਸ ਦੀ ਬਣਦੀ ਮਦਦ ਵਜੋਂ ਮੁਆਵਜ਼ਾ ਦਿੱਤਾ ਜਾਵੇ ।
ਇਹ ਵੀ ਪੜ੍ਹੋ- ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।