ਦੀਨਾਨਗਰ ਦੇ ਕੇਸ਼ੋਪੁਰ ਛੰਭ ’ਚ ਲੱਗਣਗੀਆਂ ਰੌਣਕਾਂ, ਦੋ ਗੁਣਾਂ ਵੱਧ ਪ੍ਰਵਾਸੀ ਪੰਛੀਆਂ ਦੇ ਪਹੁੰਚਣ ਦੀ ਸੰਭਾਵਨਾ

12/01/2022 2:03:58 PM

ਦੀਨਾਨਗਰ (ਅਵਤਾਰ ਸਿੰਘ)- ਦੀਨਾਨਗਰ ’ਚ ਪੈਂਦੇ ਕੇਸ਼ੋਪੁਰ ਛੰਬ ਜੋ ਕੇ ਲਗਭਗ 800 ਏਕੜ ਜ਼ਮੀਨ ’ਚ ਫ਼ੈਲਿਆ ਹੋਇਆ ਹੈ ਅਤੇ ਜੋ ਕਦੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਹੋਇਆ ਕਰਦੀ ਸੀ। ਇਸ ’ਚ ਸਦੀਆਂ ਤੋਂ ਪ੍ਰਵਾਸੀ ਪੰਛੀ ਵਿਦੇਸ਼ਾਂ ਤੋਂ ਆਉਂਦੇ ਹਨ। ਪਹਿਲਾਂ ਤਾਂ ਇਨ੍ਹਾਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਇਕ ਲੱਖ ਤੋਂ ਵੀ ਜ਼ਿਆਦਾ ਹੁੰਦੀ ਸੀ ਪਰ ਕੁਝ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਲੋਕਾਂ ਕਾਰਨ ਇਹ ਗਿਣਤੀ ਘੱਟ ਹੋ ਕੇ 10 ਹਜ਼ਾਰ ਤੱਕ ਸੀਮਿਟ ਗਈ ਸੀ। ਬੀਤੇ ਕੁਝ ਸਾਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਸਖ਼ਤੀ ਕਰਨ ਨਾਲ ਇਨ੍ਹਾਂ ਪੰਛੀਆਂ ਦੀ ਗਿਣਤੀ 12 ਹਜ਼ਾਰ ਤੱਕ ਪਹੁੰਚ ਗਈ ਸੀ ਪਰ ਇਸ ਵਾਰ ਅਜੇ ਤੱਕ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਆਮਦ 18 ਹਜ਼ਾਰ ਤੋਂ ਉੱਪਰ ਰਿਕਾਰਡ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬੀਆਂ ਨੂੰ 'ਬੇਵਕੂਫ਼' ਕਹਿਣ ਮਗਰੋਂ ਮੰਤਰੀ ਨਿੱਝਰ ਨੇ ਮੰਗੀ ਮੁਆਫ਼ੀ, ਲੋਕਾਂ 'ਚ ਰੋਸ ਬਰਕਰਾਰ

ਇਸ ਸਬੰਧੀ ਵਣ ਜੀਵ ਅਧਿਕਾਰੀ  ਸੁਖਦੇਵ ਸਿੰਘ ਦੇ ਨੇ ਦੱਸਿਆ ਕੇ ਵਿਦੇਸ਼ਾਂ ’ਚ ਬਰਫ਼ਬਾਰੀ ਜ਼ਿਆਦਾ ਹੋਣ ਸਮੇਤ ਕੇਸ਼ੋਪੁਰ ਛੰਭ ’ਚ ਪ੍ਰਵਾਸੀ ਪੰਛੀਆਂ ਦੇ ਸ਼ਿਕਾਰ ’ਤੇ ਪੂਰੀ ਤਰ੍ਹਾਂ ਰੋਕ ਲੱਗਣ ਨਾਲ ਇਸ ਵਾਰ ਇਹ ਪ੍ਰਵਾਸੀ ਪੰਛੀਆਂ ਦੀ ਆਮਦ ’ਚ ਰਿਕਾਰਡ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਭਾਵਨਾ ਹੈ ਕਿ ਇਹ ਅੰਕੜਾ 25 ਹਜ਼ਾਰ ਤੱਕ ਪਹੁੰਚ ਜਾਵੇਗਾ ਅਤੇ ਕ੍ਰੇਨ ਨਾਮ ਦੇ ਵਿਸ਼ੇਸ ਪ੍ਰਜਾਤੀ ਦੇ ਪ੍ਰਵਾਸੀ ਪੰਛੀ ਬਹੁਤ ਜ਼ਿਆਦਾ ਗਿਣਤੀ ’ਚ ਆਏ ਹਨ।

ਇਹ ਵੀ ਪੜ੍ਹੋ- ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਦੀ ਜ਼ਮਾਨਤ ਪਟੀਸ਼ਨ ਰੱਦ

ਇਨ੍ਹਾਂ ਅਧਿਕਾਰੀਆਂ ਅਨੁਸਾਰ ਇਸ ਵਾਰ ਕਈ ਪ੍ਰਵਾਸੀ ਪੰਛੀ ਕਾਫ਼ੀ ਵੱਡੀ ਗਿਣਤੀ ’ਚ ਆਏ ਹਨ। ਉਨ੍ਹਾਂ ਨੇ ਕਿਹਾ ਕੇ ਹੁਣ ਤੱਕ ਕਰੀਬ 18 ਹਜ਼ਾਰ ਪਰਵਾਸੀ ਪੰਛੀ ਆ ਚੁੱਕੇ ਹਨ। ਇਸ ਵਾਰ ਕਰੀਬ 25 ਹਜ਼ਾਰ ਪਰਵਾਸੀ ਪੰਛੀ ਆਉਣ ਦੀ ਸੰਭਾਵਨਾ ਹੈ ਅਤੇ ਸਾਡਾ ਵਿਭਾਗ ਅਤੇ ਸਰਕਾਰ ਇੱਥੇ ਆਉਣ ਵਾਲੇ ਪੱਛੀਆਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਿਹਾ ਹੈ। ਇੱਥੇ ਆਉਣ ਵਾਲੇ ਟੂਰਿਸਟਾਂ ਦੇ ਲਈ ਵੀ ਸਰਕਾਰ ਵਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਪ੍ਰਵਾਸੀ ਪੰਛੀਆਂ ਨੂੰ ਵੇਖਣ ਦੇ ਲਈ ਆਏ ਟੂਰਿਸਟ ਵੀ ਕਾਫ਼ੀ ਖੁਸ਼ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇੱਥੇ ਹੋਰ ਵੀ ਪ੍ਰਬੰਧ ਕੀਤੇ ਜਾਣ ਤਾਂ ਜੋ ਗੁਰਦਾਸਪੁਰ ਸੈਰ ਸਟਾਪੇ ਲਈ ਵਿਸ਼ੇਸ ਆਕਰਸ਼ਨ ਦਾ ਕੇਂਦਰ ਬਣ ਸਕੇ। 


Shivani Bassan

Content Editor

Related News