ਥਾਣੇ 'ਚ ਬੰਬਨੁਮਾ ਚੀਜ਼ ਰੱਖਣ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰ ਦੀ ਮਾਂ ਤੇ ਭੈਣ ਗ੍ਰਿਫ਼ਤਾਰ
Thursday, Nov 28, 2024 - 11:26 AM (IST)
ਅਜਨਾਲਾ- ਅਜਨਾਲਾ ਦੇ ਬਾਹਰ ਕਿਸੇ ਸ਼ੱਕੀ ਵੱਲੋਂ ਬੰਬਨੁਮਾ ਚੀਜ਼ ਰੱਖਣ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਇਸ ਮਾਮਲੇ ਪਿੱਛੇ ਵਿਦੇਸ਼ 'ਚ ਬੈਠਾ ਹੈ ਗੈਂਗਸਟਰ ਹੈਪੀ ਪਾਸੀਆਂ ਦਾ ਨਾਂ ਸਾਹਮਣੇ ਆਇਆ। ਜਿਸ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਹੈਪੀ ਪਾਸੀਆਂ ਵਿਦੇਸ਼ 'ਚ ਰਹਿੰਦਾ ਹੈ, ਜਿਸ ਉਪਰੰਤ ਉਸ ਦੀ ਮਾਂ ਅਤੇ ਭੈਣ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਥਾਣਾ ਅਜਨਾਲਾ ਦੇ ਬਾਹਰ ਕਿਸੇ ਸ਼ੱਕੀ ਵੱਲੋਂ ਬੰਬਨੁਮਾ ਚੀਜ਼ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ। ਬੰਬਨੁਮਾ ਵਸਤੂ ਦਾ ਪਤਾ ਲੱਗਣ ਸਾਰ ਹੀ ਥਾਣਾ ਅਜਨਾਲਾ ਦੇ ਡੀ. ਐੱਸ. ਪੀ. ਗੁਰਵਿੰਦਰ ਸਿੰਘ ਅਤੇ ਥਾਣਾ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਮੌਕਾ ਸੰਭਾਲਦਿਆਂ ਸਾਰੇ ਥਾਣੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਸਨ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ 'ਚ ਘਿਰੇ ਮੁਲਜ਼ਮ ਨੇ ਕਰ 'ਤੀ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8