ਪੰਜ ਦਿਨਾਂ ਤੋਂ ਲਾਪਤਾ ਪਤੀ! ਪਤਨੀ ਵੱਲੋਂ ਰਿਪੋਰਟ ਲਿਖਾਉਣ ਦੇ ਬਾਵਜੂਦ ਵੀ ਪੁਲਸ ਨੇ ਨਹੀਂ ਕੀਤੀ ਭਾਲ

Saturday, Sep 28, 2024 - 06:25 PM (IST)

ਪੰਜ ਦਿਨਾਂ ਤੋਂ ਲਾਪਤਾ ਪਤੀ! ਪਤਨੀ ਵੱਲੋਂ ਰਿਪੋਰਟ ਲਿਖਾਉਣ ਦੇ ਬਾਵਜੂਦ ਵੀ ਪੁਲਸ ਨੇ ਨਹੀਂ ਕੀਤੀ ਭਾਲ

ਗੁਰਦਾਸਪੁਰ (ਵਿਨੋਦ)- ਜੋੜਾ ਛੱਤਰਾਂ ਵਿਖੇ ਫਾਸਟ ਫੂਡ ਦੀ ਰੇਹੜੀ ਲਗਾਉਣ ਵਾਲਾ ਇੱਕ ਨੇਪਾਲੀ ਨੌਜਵਾਨ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੈ ਪਰ ਉਸ ਦੀ ਪਤਨੀ ਵੱਲੋਂ ਰਿਪੋਰਟ ਲਿਖਾਉਣ ਦੇ ਬਾਵਜੂਦ ਜੋੜਾ ਛੱਤਰਾ ਪੁਲਸ ਚੌਕੀ ਦੀ ਪੁਲਸ ਮਾਮਲੇ ਵਿੱਚ ਲਾਪਰਵਾਹ ਬਣੀ ਦਿਖ ਰਹੀ ਹੈ। ਜਾਣਕਾਰੀ ਦਿੰਦਿਆਂ ਆਪਣੇ ਚਾਰ ਸਾਲਾ ਬੇਟੇ ਨੂੰ ਕੁੱਛੜ ਚੁੱਕੇ ਲਾਪਤਾ ਨੇਪਾਲੀ ਉੱਤਮ ਬਿਸ਼ਟ ਦੀ ਪਤਨੀ ਨਾਯਾਬ ਨੇ ਦੱਸਿਆ ਕਿ ਉਸ ਦਾ ਪਤੀ ਜੋ ਜੋੜਾ ਛੱਤਰਾ ਵਿਖੇ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਹਨ, ਐਤਵਾਰ ਨੂੰ ਪਠਾਨਕੋਟ ਤੋਂ ਜੋੜਾ ਛੱਤਰਾ ਵਾਪਸ ਆਏ ਸਨ ਅਤੇ ਸੋਮਵਾਰ ਨੂੰ ਸਵੇਰੇ ਤੜਕੇ ਉਸ ਨੂੰ ਫੋਨ ਕੀਤਾ ਕਿ ਉਹ ਮੰਡੀ ਜਾ ਰਹੇ ਹਨ ਤੇ 9 ਵਜੇ ਦੇ ਕਰੀਬ ਫਰੀ ਹੋ ਕੇ ਫੋਨ ਕਰਨਗੇ ਪਰ ਜਦੋਂ 12 ਵਜੇ ਤੱਕ ਵੀ ਉਸ ਦਾ ਫੋਨ ਨਹੀਂ ਆਇਆ ਤਾਂ ਉਸ ਨੇ 12 ਵਜੇ ਉਸ ਨੂੰ ਫੋਨ ਕੀਤਾ ਪਰ ਉਸ ਦਾ ਫੋਨ ਸਵਿਚ ਆਫ ਜਾ ਰਿਹਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ

ਸੋਮਵਾਰ ਸ਼ਾਮ ਨੂੰ ਉਹ ਵੀ ਪਠਾਨਕੋਟ ਤੋਂ ਜੋੜਾ ਛੱਤਰਾ ਆ ਗਈ। ਉਸ ਨੇ ਸੋਚਿਆ ਕਿ ਉਸ ਦੇ ਪਤੀ ਕਿਤੇ ਕੰਮ ਚਲੇ ਗਏ ਹੋਣਗੇ ਪਰ ਸ਼ਾਮ ਤੱਕ ਨਹੀਂ ਆਏ ਤਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲੇ। ਉਸ ਦਿਨ ਤੋਂ ਲਗਾਤਾਰ ਉਹ ਆਪਣੇ ਪਤੀ ਦੀ ਉਡੀਕ ਕਰ ਰਹੀ ਹੈ ਅਤੇ ਪੁਲਸ ਚੌਕੀ ਜੋੜਾ ਛਿੱਤਰਾਂ ਵਿਖੇ ਸ਼ਿਕਾਇਤ ਵੀ ਦੇ ਚੁੱਕੀ ਹੈ ਪਰ ਪੁਲਸ ਵੱਲੋਂ ਅਜੇ ਤੱਕ ਉਸ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ, ਜਿਸ ਕਾਰਨ ਉਹ ਇਕੱਲੀ ਔਰਤ ਪ੍ਰੇਸ਼ਾਨ ਹੋ ਰਹੀ ਹੈ। ਦੂਜੇ ਪਾਸੇ ਜੋੜਾ ਛੱਤਰਾਂ ਚੌਕੀ ਦੇ ਇੰਚਾਰਜ ਜੀਵਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਪੁਲਸ ਵੱਲੋਂ ਗੁੰਮਸ਼ੁਦਾ ਨੇਪਾਲੀ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੱਥਰੀ ਦੇ ਇਲਾਜ ਦੌਰਾਨ ਨੌਜਵਾਨ ਦੀ ਮੌਤ ! ਡਾਕਟਰਾਂ ਨੇ ਕਿਹਾ ਜਿਊਂਦਾ ਹੈ ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News