ਪੁਲਸ ਨੇ ਸ਼ਹਿਰ ’ਚ ਕੱਢਿਆ ਫਲੈਗ ਮਾਰਚ, ਕੀਤੀ ਵਾਹਨਾਂ ਦੀ ਚੈਕਿੰਗ

Monday, Nov 19, 2018 - 01:06 AM (IST)

 ਗੁਰਦਾਸਪੁਰ,  (ਵਿਨੋਦ, ਹਰਮਨਪ੍ਰੀਤ)-  ਅੱਜ ਅੰਮ੍ਰਿਤਸਰ ’ਚ ਹੋਏ ਬੰਬ ਧਮਾਕੇ ਦੀ ਦੁਰਘਟਨਾ ਦੇ ਬਾਅਦ ਜਾਰੀ ਅਲਰਟ ਦੇ ਚਲਦਿਆਂ ਜ਼ਿਲਾ ਪੁਲਸ ਗੁਰਦਾਸਪੁਰ ਨੇ ਸ਼ਹਿਰ ’ਚ ਫਲੈਗ ਮਾਰਚ ਕੀਤਾ ਤੇ ਹਰ ਚੌਕ ’ਤੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਫਲੈਗ ਮਾਰਚ ਸੰਬੰਧੀ ਡੀ. ਐੱਸ. ਪੀ. ਸਿਟੀ ਦੇਵ ਦਤ ਅਨੁਸਾਰ ਲੋਕਾਂ ’ਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰਨਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਸੀ, ਤਾਂਕਿ ਅੱਤਵਾਦੀ ਘਟਨਾਵਾਂ ਤੋਂ ਬਚਾਅ  ਹੋ ਸਕੇ। ਇਹ ਫਲੈਗ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਤੇ ਸਾਰੇ ਸ਼ਹਿਰ ਦਾ ਚੱਕਰ ਲਗਾ ਕੇ ਫਿਰ ਪੁਲਸ ਸਟੇਸ਼ਨ ’ਚ ਹੀ ਖਤਮ ਹੋਈਆ। ਕਮਾਂਡੋ ਦੀ ਇਕ ਟੁਕਡ਼ੀ ਵੀ ਇਸ ’ਚ ਸ਼ਾਮਲ ਸੀ। ਇਸ ਮੌਕੇ ਬੰਬ ਨਿਰੋਧਕ ਤੇ ਹੋਰ ਸੁਰੱਖਿਆ ਟੀਮਾਂ ਵੀ ਸ਼ਾਮਲ ਸਨ। ਅੰਮ੍ਰਿਤਸਰ ’ਚ ਬੰਬ ਧਮਾਕੇ ਦੇ ਬਾਅਦ ਗੁਰਦਾਸਪੁਰ ਸ਼ਹਿਰ ਦੇ ਵੱਲ ਆਉਣ ਵਾਲੇ ਸਾਰੇ ਚੌਕਾਂ ’ਚ ਪੁਲਸ ਟੀਮਾਂ ਲਗਾ ਕੇ ਸ਼ਹਿਰ ’ਚ ਆਉਣ ਵਾਲੇ ਸਾਰੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਗਈ। ਵਾਹਨ ਚਾਲਕਾਂ ਨੂੰ ਬਹੁਤ ਹੀ ਚੰਗੇ ਢੰਗ ਨਾਲ ਵਾਹਨ ਤੋਂ ਥੱਲੇ ਉਤਾਰ ਵਾਹਣ ਚੈੱਕ ਕਰਵਾਉਣ ਨੂੰ ਕਿਹਾ ਗਿਆ। ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ’ਤੇ ਵੀ ਪੁਲਸ ਨੇ ਵਿਸ਼ੇਸ਼ ਚੈਕਿੰਗ ਕੀਤੀ ਤੇ ਬਾਜ਼ਾਰਾਂ ’ਚ ਬੰਬ ਨਿਰੋਧਕ ਦਸਤੇ ਨੇ ਚੈਕਿੰਗ ਕਰ ਸਾਮਾਨ ਆਦਿ ਦੀ ਜਾਂਚ ਕੀਤੀ।  ਫਲੈਗ ਮਾਰਚ ’ਚ ਸਿਟੀ ਪੁਲਸ ਦੇ ਅੈਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸਿੰਘ, ਟ੍ਰੈਫਿਕ ਇੰਚਾਰਜ ਦਿਲਬਾਗ ਸਿੰਘ  ਤੇ ਸਹਾਇਕ ਸਬ-ਇੰਸਪੈਕਟਰ ਰਮੇਸ਼ ਕੁਮਾਰ ਆਦਿ ਸ਼ਾਮਲ ਸਨ। 
 


Related News