ਨਾਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀ ਨੂੰ 35 ਕਿੱਲੋ ਲਾਹਣ ਤੇ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
Friday, Aug 09, 2024 - 03:27 PM (IST)
ਗੁਰਦਾਪਸੁਰ(ਵਿਨੋਦ)-ਥਾਣਾ ਤਿੱਬੜ ਪੁਲਸ ਨੇ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਪਿੰਡ ਪਾਹੜਾ ’ਚ ਰੇਡ ਮਾਰ ਕੇ ਇਕ ਵਿਅਕਤੀ ਨੂੰ 35 ਕਿੱਲੋ ਲਾਹਣ ਅਤੇ 4500 ਮਿ.ਲੀ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਕੇ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਕਾਬੂ ਕੀਤੇ ਵਿਅਕਤੀ ਦੇ ਖ਼ਿਲਾਫ਼ ਪਿਛਲੇ ਮਹੀਨੇ ਵੀ ਨਾਜਾਇਜ਼ ਸ਼ਰਾਬ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਨਸ਼ੇ ਲਈ ਬਦਨਾਮ ਪਿੰਡ ਡੀਡਾ ਸਾਸੀਆਂ 'ਚ ਨਹਿਰੀ ਵਿਭਾਗ ਦੀ ਵੱਡੀ ਕਾਰਵਾਈ, 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ
ਇਸ ਸਬੰਧੀ ਏ.ਐੱਸ.ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਪਿੰਡ ਬੱਬੇਹਾਲੀ ਤੋਂ ਪਿੰਡ ਭੁੱਲੇਚੱਕ ਵੱਲ ਨੂੰ ਗਸ਼ਤ ਕਰ ਰਿਹਾ ਸੀ ਕਿ ਕਿਸੇ ਨੇ ਸੂਚਨਾ ਦਿੱਤੀ ਕਿ ਪਿੰਡ ਪਾਹੜਾ ’ਚ ਜਸਬੀਰ ਸਿੰਘ ਉਰਫ ਬੀਰਾ ਪੁੱਤਰ ਬਾਵਾ ਸਿੰਘ ਵਾਸੀ ਪਾਹੜਾ ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹੈ ਇਸ ਸਮੇਂ ਵੀ ਸ਼ਰਾਬ ਤਿਆਰ ਕਰ ਰਿਹਾ ਹੈ। ਜਿਸ ’ਤੇ ਉਸ ਨੇ ਐਕਸਾਈਜ਼ ਇੰਸਪੈਕਟਰ ਪੰਕਜ ਗੁਪਤਾ ਸਰਕਲ ਧਾਰੀਵਾਲ ਸਮੇਤ ਪਿੰਡ ਪਾਹੜਾ ’ਚ ਜਸਬੀਰ ਸਿੰਘ ਦੇ ਘਰ ਰੇਡ ਮਾਰੀ ਤਾਂ ਦੋਸ਼ੀ ਨੂੰ 35 ਕਿੱਲੋ ਲਾਹਣ ਅਤੇ 4500 ਮਿ.ਲੀ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਪਿਛਲੇ ਮਹੀਨੇ 7-7-24 ਨੂੰ ਵੀ ਨਾਜਾਇਜ਼ ਸ਼ਰਾਬ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਪੁਸ਼ਾਕੇ, ਦੇਖੋ ਅਲੌਕਿਕ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8