ਨੂੰਹ ਤੇ ਗੁਆਂਢੀਆਂ ਵੱਲੋਂ ਕੀਤੀ ਬੇਇੱਜ਼ਤੀ ਤੋਂ ਦੁਖੀ ਵਿਅਕਤੀ ਨੇ ਗੱਲ ਲਾਈ ਮੌਤ
Monday, Oct 07, 2024 - 11:15 AM (IST)
ਬਟਾਲਾ (ਸਾਹਿਲ)-ਨੂੰਹ ਅਤੇ ਗੁਆਂਢੀਆਂ ਵੱਲੋਂ ਕੀਤੀ ਬੇਇੱਜ਼ਤੀ ਤੋਂ ਦੁਖੀ ਹੋਏ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ ਹੋਣ ਦੇ ਕਥਿਤ ਦੋਸ਼ ਤਹਿਤ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵਲੋਂ 4 ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗੁਰਮੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਨੇ ਲਿਖਵਾਇਆ ਕਿ ਉਸਦਾ ਵਿਆਹ ਕਰੀਬ 7 ਸਾਲ ਪਹਿਲਾ ਕੋਮਲਪ੍ਰੀਤ ਕੌਰ ਪੁੱਤਰੀ ਲਾਲ ਸਿੰਘ ਵਾਸੀ ਪਿੰਡ ਹਰਸ਼ਾ ਛੀਨਾ ਨਾਲ ਹੋਇਆ ਸੀ ਅਤੇ ਉਸਦਾ ਇਕ 6 ਸਾਲ ਦਾ ਬੇਟਾ ਵੀ ਹੈ। ਉਕਤ ਬਿਆਨਕਰਤਾ ਮੁਤਾਬਕ ਮੈਂ ਤੇ ਮੇਰੀ ਪਤਨੀ ਕੋਮਲਪ੍ਰੀਤ ਕੌਰ ਮੇਰੇ ਚਾਚਾ ਮਨਜੀਤ ਸਿੰਘ (60) ਨਾਲ ਰਹਿ ਰਹੇ ਹਾਂ ਅਤੇ ਮੈਨੂੰ ਪਤਾ ਲੱਗਾ ਹੈ ਕਿ ਮੇਰੀ ਪਤਨੀ, ਗਗਨ ਨਾਂ ਦੇ ਇਕ ਵਿਅਕਤੀ ਨਾਲ ਗੱਲਬਾਤ ਕਰਦੀ ਹੈ, ਜਿਸ ਬਾਰੇ ਮੈਨੂੰ ਪਤਾ ਚੱਲਣ ’ਤੇ ਮੈਂ ਆਪਣੀ ਪਤਨੀ ਨੂੰ ਪੁੱਛਿਆ ਤਾਂ ਉਸ ਨਾਲ ਮੇਰੀ ਤੂੰ-ਤੂੰ ਮੈਂ-ਮੈਂ ਹੋ ਗਈ ਤੇ ਉਹ ਮੇਰੇ ਨਾਲ ਨਾਰਾਜ਼ ਹੋ ਕੇ ਬੀਤੀ 26 ਸਤੰਬਰ ਨੂੰ ਆਪਣੇ ਪੇਕੇ ਘਰ ਚਲੀ ਗਈ।
ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
ਗੁਰਮੀਤ ਸਿੰਘ ਨੇ ਲਿਖਵਾਇਆ ਕਿ ਮੇਰੇ ਗੁਆਂਢ ਰਹਿੰਦੀ ਔਰਤ ਰਜਨੀ ਪਤਨੀ ਸਰਬਜੀਤ ਸਿੰਘ ਤੇ ਮਨਦੀਪ ਕੌਰ ਪਤਨੀ ਹਰਵਿੰਦਰ ਸਿੰਘ ਨੂੰ ਪਤਾ ਸੀ ਕਿ ਮੇਰੀ ਪਤਨੀ ਕੋਮਲਪ੍ਰੀਤ ਕੌਰ ਕਿਸ ਨਾਲ ਫੋਨ ’ਤੇ ਗੱਲ ਕਰਦੀ ਹੈ। ਇਸ ਬਾਰੇ ਜਦੋਂ ਮੈਂ ਅਤੇ ਮੇਰੇ ਉਕਤ ਚਾਚੇ ਨੇ ਇਨ੍ਹਾਂ ਨੂੰ ਪੁੱਛਿਆ ਤਾਂ ਅੱਗੋਂ ਇਹ ਤਾਹਨੇ ਮਾਰਨ ਲੱਗ ਪਏ ਅਤੇ ਇਨ੍ਹਾਂ ਨੇ ਘਰ ਆ ਕੇ ਚਾਚਾ ਮਨਜੀਤ ਸਿੰਘ ਦੀ ਬਹੁਤ ਬੇਇੱਜ਼ਤੀ ਕੀਤੀ, ਜੋ ਉਸ ਦਿਨ ਤੋਂ ਹੀ ਮੇਰਾ ਚਾਚਾ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਉਕਤ ਬਿਆਨਕਰਤਾ ਨੇ ਲਿਖਵਾਇਆ ਕਿ ਮੇਰੀ ਪਤਨੀ ਕੋਮਲਪ੍ਰੀਤ ਕੌਰ ਅਤੇ ਗਗਨ ਪੁੱਤਰ ਨਾ-ਮਾਲੂਮ ਨੇ ਮੇਰੀ ਅਤੇ ਚਾਚੇ ਦੀ ਫੋਨ ’ਤੇ ਬੇਇੱਜ਼ਤੀ ਕੀਤੀ ਅਤੇ ਧਮਕੀਆਂ ਦਿੱਤੀਆਂ, ਜਿਸ ’ਤੇ ਬੀਤੀ 4 ਅਕਤੂਬਰ ਨੂੰ ਚਾਚਾ ਖੇਤਾਂ ਵਿਚ ਗਿਆ ਅਤੇ ਦੁਪਹਿਰ 12 ਵਜੇ ਵਾਪਸ ਆਇਆ ਤਾਂ ਉਸ ਨੇ ਮੈਨੂੰ ਦੱਸਿਆ ਕਿ ਮੇਰੀ ਉਕਤ ਸਾਰਿਆਂ ਨੇ ਬਹੁਤ ਬੇਇੱਜ਼ਤੀ ਕੀਤੀ ਹੈ, ਜਿਨ੍ਹਾਂ ਤੋਂ ਦੁਖੀ ਹੋ ਕੇ ਮੈਂ ਜ਼ਹਿਰੀਲੀ ਦਵਾਈ ਖਾ ਲਈ ਹੈ। ਇਸਦੇ ਤੁਰੰਤ ਬਾਅਦ ਮੈਂ ਚਾਚੇ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ। ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਸੁਖਰਾਜ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਉਕਤ ਬਿਆਨਕਰਤਾ ਦੇ ਬਿਆਨਾਂ ’ਤੇ ਰਜਨੀ, ਮਨਦੀਪ ਕੌਰ, ਕੋਮਲਪ੍ਰੀਤ ਕੌਰ ਅਤੇ ਗਗਨ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਅੱਗ ’ਚ ਸੜਨ ਕਾਰਨ ਵਿਆਹੁਤਾ ਔਰਤ ਦੀ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8