ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ''ਤੇ ਕੀਤੀ ਸਖ਼ਤ ਨਿੰਦਾ
Sunday, Jan 21, 2024 - 07:55 PM (IST)
ਅੰਮ੍ਰਿਤਸਰ (ਸਰਬਜੀਤ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਇਕ ਵਾਰ ਫ਼ਿਰ ਤੋਂ 50 ਦਿਨ ਦੀ ਪੈਰੋਲ 'ਤੇ ਬਾਹਰ ਭੇਜਣ ਦੇ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਾਰ-ਵਾਰ ਘੱਟ ਗਿਣਤੀ ਕੌਮਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਅਤੇ ਭਾਰਤ 'ਚ ਸਰਕਾਰਾਂ ਧੱਕਾ ਕਰ ਰਹੀਆ ਹਨ। ਉਨ੍ਹਾਂ ਕਿਹਾ ਕਿ ਜੋ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਛੱਡਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰ ਜਿੱਥੇ ਗੱਲ ਆਉਂਦੀ ਉਹ ਝੂਠੇ ਡੇਰੇ ਵਾਲੇ ਸਾਧ ਰਾਮ ਰਹੀਮ ਦੀ, ਉਨ੍ਹਾਂ ਨੂੰ ਵਾਰ-ਵਾਰ ਪੈਰੋਲ 'ਤੇ ਬਾਹਰ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਬਦਮਾਸ਼ਾਂ ਦਾ ਪਿੱਛਾ ਕਰਦਿਆਂ ਹੈੱਡ ਕਾਂਸਟੇਬਲ ਨੂੰ ਲੱਗੀ ਗੋਲ਼ੀ, ਇਲਾਜ ਦੌਰਾਨ ਆਇਆ ਹਾਰਟ ਅਟੈਕ, ਹੋਈ ਮੌਤ
ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਰਾਮ ਰਹੀਮ ਬਾਰੇ ਹਰੇਕ ਨੂੰ ਪਤਾ ਹੈ ਕਿ ਉਨ੍ਹਾਂ ਅੱਜ ਤੱਕ ਕੀ ਕੁਝ ਕੀਤਾ ਹੈ, ਪਰ ਗੁਰੂ ਕੇ ਸਿੱਖ ਜਿਹੜੇ ਸਰਬੱਤ ਦਾ ਭਲਾ ਮੰਗਦੇ ਹਨ, ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਆਪਣੇ ਹੀ ਦੇਸ਼ ਵਿੱਚ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਸਰਕਾਰ ਨੂੰ ਇਸ ਗੱਲ ਤੇ ਧਿਆਨ ਦਿੰਦੇ ਹੋਏ ਸਾਰਿਆਂ ਦੇ ਨਾਲ ਬਰਾਬਰਤਾ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਮ ਰਹੀਮ ਵਰਗੇ ਲੋਕਾਂ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਜੇਲ੍ਹ ਵਿੱਚ ਲੰਬੇ ਸਮੇਂ ਤੋਂ ਬੰਦ ਬੰਦੀ ਸਿੱਖਾਂ ਨੂੰ ਵੀ ਰਿਹਾਅ ਕਰਕੇ ਆਪਣੇ ਪਰਿਵਾਰਾਂ ਵਿੱਚ ਭੇਜਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਮੋਗਾ ਵਿਖੇ ਹੋਈ 'ਜਿੱਤੇਗਾ ਪੰਜਾਬ' ਰੈਲੀ ਤੋਂ ਨਾਰਾਜ਼ ਹੋਈ ਕਾਂਗਰਸ ਹਾਈਕਮਾਂਡ, ਲਿਆ ਵੱਡਾ ਐਕਸ਼ਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8