ਬਿਜਲੀ ਦਾ ਕਰੰਟ ਲੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
Saturday, Aug 22, 2026 - 11:26 AM (IST)
ਮਜੀਠਾ (ਪ੍ਰਿਥੀਪਾਲ ਹਰੀਆਂ)- ਮਜੀਠਾ ਦਿਹਾਤੀ ਹਰੀਆਂ ਰੋਡ ਪੁੱਲ ਨੇੜੇ ਇੱਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਮੀਤ ਸਿੰਘ ਉਮਰ ਕਰੀਬ 26 ਸਾਲ ਪੁੱਤਰ ਸਵਿੰਦਰ ਸਿੰਘ ਲਾਲੀ ਜਿਹੜਾ ਕਿ ਅਜੇ ਕਵਾਰਾ ਸੀ ਅਤੇ ਆਪਣੇ ਪਿਤਾ ਨਾਲ ਵੈਲਡਿੰਗ ਦਾ ਕਾਰੋਬਾਰ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਫੁੱਟਬਾਲ ਖਿਡਾਰੀ ਦਾ ਕਤਲ
ਇਸ ਦੌਰਾਨ ਜਦੋਂ ਉਹ ਹਵੇਲੀ ਵਿਚ ਪਸ਼ੂਆਂ ਨੂੰ ਪੱਠੇ ਪਾਉਣ ਲਈ ਗਿਆ ਅਤੇ ਉਥੇ ਲੱਗੇ ਇੱਕ ਸਟੈਂਡ ਵਾਲੇ ਪੱਖੇ ਨੂੰ ਚਲਾਉਣ ਲੱਗਾ, ਜਿਸ ਵਿਚ ਕਰੰਟ ਆ ਰਿਹਾ ਸੀ। ਪੱਖੇ ਤੋਂ ਉਸ ਨੂੰ ਜ਼ੋਰ ਦਾ ਝਟਕਾ ਲੱਗਣ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਉਹੀ ਪੱਖਾ ਉਸ ਉਪਰ ਡਿੱਗਣ ਕਾਰਣ ਨੌਜਵਾਨ ਦਾ ਸਾਰਾ ਸਰੀਰ ਕਰੰਟ ਲੱਗਣ ਨਾਲ ਝੁਲਸ ਗਿਆ। ਕਾਫ਼ੀ ਦੇਰ ਹੋਣ 'ਤੇ ਹਵੇਲੀ 'ਚੋਂ ਘਰ ਵਾਪਸ ਨਾ ਆਉਣ ਪਿਛੋਂ ਪਰਿਵਾਰ ਵਾਲਿਆਂ ਨੇ ਹਵੇਲੀ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਪੁੱਤਰ ਜਸਮੀਤ ਸਿੰਘ ਕਰੰਟ ਲੱਗਣ ਨਾਲ ਸੜੀ ਹਾਲਤ ਵਿਚ ਪਿਆ ਸੀ, ਜਿਸ ਨੂੰ ਪਰਿਵਾਰ ਮੈਂਬਰਾਂ ਨਿੱਜੀ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਿਸ ਨਾਲ ਪਰਿਵਾਰ ਵਿਚ ਇੱਕ ਦਮ ਮਾਤਮ ਛਾ ਗਿਆ।
ਇਹ ਵੀ ਪੜ੍ਹੋ-ਪੰਜਾਬ ਪੁਲਸ ਤੇ ਸਿੱਖ ਆਗੂਆਂ ਵਿਚਾਲੇ ਤਲਖੀ, ਕਈ ਆਗੂਆਂ ਨੂੰ ਹਿਰਾਸਤ 'ਚ ਲਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
