ਨੌਸ਼ਿਹਰਾ ਢਾਲਾ ਰਾਧਾ ਸੁਆਮੀ ਡੇਰੇ ''ਚ ਡਿੱਗਾ ਪਾਕਿਸਤਾਨੀ ਡਰੋਨ, ਸ਼ੱਕੀ ਸਾਮਾਨ ਵੀ ਹੋਇਆ ਬਰਾਮਦ

Sunday, Sep 01, 2024 - 12:02 PM (IST)

ਝਬਾਲ/ਸਰਾਏ ਅਮਾਨਤ ਖਾਂ(ਨਰਿੰਦਰ)- ਭਾਰਤ-ਪਾਕਿ ਬਾਰਡਰ ਦੇ ਪਿੰਡ ਨੌਸ਼ਿਹਰਾ ਢਾਲਾ ਦੇ ਡੇਰਾ ਰਾਧਾ ਸੁਆਮੀ ਵਿਖੇ ਅੱਜ ਸਵੇਰੇ ਇਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ, ਜਿਸ ਨਾਲ ਸ਼ੱਕੀ ਸਾਮਾਨ ਵੀ ਮਿਲਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਭਾਰਤ-ਪਾਕਿ ਸਰਹੱਦ 'ਤੇ ਪਿੰਡ ਨੌਸ਼ਿਹਰਾ ਬਾਲਾ ਦੇ ਡੇਰਾ ਰਾਧਾ ਸੁਆਮੀ ਵਿਖੇ ਜਦੋਂ ਸਵੇਰੇ ਸੇਵਾਦਾਰ ਆਏ ਤਾਂ ਉਹਨਾਂ ਵੇਖਿਆ ਕਿ ਉਥੇ ਇਕ ਡਰੋਨ ਪਿਆ ਹੈ ਜਿਸ ਨਾਲ ਕੁੱਝ ਪੈਕ ਕੀਤਾ ਸਾਮਾਨ ਵੀ ਹੈ। ਜਿਸ ਸਬੰਧੀ ਉਹਨਾਂ ਤੁਰੰਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਣ 'ਤੇ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਡਰੋਨ  ਨੂੰ ਕਬਜ਼ੇ ਵਿੱਚ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਪੰਜਾਬ ਦੇ ਇਸ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News