ਅਟਾਰੀ ਬਾਰਡਰ ’ਤੇ ਭਾਰਤ-ਪਾਕਿਸਤਾਨ ਦੇ ਯਾਤਰੀਆਂ ਦੀ ਹਿਜ਼ਰਤ ਜਾਰੀ, 30 ਅਪ੍ਰੈਲ ਤਕ ਛੱਡਣਾ ਹੋਵੇਗਾ ਦੇਸ਼
Monday, Apr 28, 2025 - 01:47 PM (IST)

ਅੰਮ੍ਰਿਤਸਰ (ਨੀਰਜ)–ਜੁਆਇੰਟ ਚੈੱਕ ਪੋਸਟ ਅਟਾਰੀ ਬਾਰਡਰ ਜਿਥੇ ਕੇਂਦਰ ਸਰਕਾਰ ਦੇ ਹੁਕਮ ਅਨੁਸਾਰ ਪੈਸੇਂਜਰ ਟਰਮੀਨਲ ਨੂੰ ਬੰਦ ਕੀਤਾ ਜਾ ਚੁੱਕਾ ਹੈ ਤਾਂ ਉਹੀ ਭਾਰਤ-ਪਾਕਿਸਤਾਨ ਦੋਵੇਂ ਹੀ ਦੇਸ਼ਾਂ ਦੇ ਯਾਤਰੀਆਂ ਦਾ ਪਲਾਇਨ ਵੀ ਲਗਾਤਾਰ ਜਾਰੀ ਹੈ। ਸਰਕਾਰ ਦੇ ਹੁਕਮਾਂ ਅਨੁਸਾਰ ਯਾਤਰੀਆਂ ਨੂੰ 30 ਅਪ੍ਰੈਲ ਤਕ ਦੇਸ਼ ਛੱਡ ਜਾਣਾ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ
ਪਾਕਿਸਤਾਨ ਤੋਂ ਭਾਰਤ ’ਚ ਵੀਜ਼ਾ ਲੈ ਕੇ ਆਏ ਯਾਤਰੀ ਲਗਾਤਾਰ ਵਾਪਸ ਪਰਤ ਰਹੇ ਹਨ ਅਤੇ ਇਸੇ ਤਰ੍ਹਾਂ ਨਾਲ ਪਾਕਿਸਤਾਨ ’ਚ ਤੀਰਥ ਯਾਤਰਾ ਜਾਂ ਹੋਰ ਕੰਮ ਲਈ ਗਏ ਭਾਰਤੀ ਯਾਤਰੀ ਵਾਪਸ ਆ ਰਹੇ ਹਨ। ਅਜਿਹੇ ’ਚ ਅਫਵਾਹਾਂ ਦਾ ਦੌਰ ਵੀ ਜਾਰੀ ਹੈ ਜਿਸ ਨੂੰ ਦੇਖਦੇ ਹੋਏ ਡੀ. ਸੀ. ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਓ ਅਤੇ ਪ੍ਰਸ਼ਾਸਨ ਨਾਲ ਸੰਪਰਕ ਸਾਧੋ।
ਇਹ ਵੀ ਪੜ੍ਹੋ- ਪੰਜਾਬ 'ਚ ਜਾਰੀ ਹੋਇਆ ਅਲਰਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8