ਨੌਸਰਬਾਜ਼ ਨੇ ਬਜ਼ੁਰਗ ਨਾਲ ਮਾਰੀ ਸਾਢੇ 9 ਲੱਖ ਦੀ ਆਨਲਾਈਨ ਠੱਗੀ

Thursday, Oct 10, 2024 - 03:07 PM (IST)

ਨੌਸਰਬਾਜ਼ ਨੇ ਬਜ਼ੁਰਗ ਨਾਲ ਮਾਰੀ ਸਾਢੇ 9 ਲੱਖ ਦੀ ਆਨਲਾਈਨ ਠੱਗੀ

ਬਟਾਲਾ (ਸਾਹਿਲ)-ਪਿੰਡ ਸੇਖਵਾਂ ਦੇ ਰਹਿਣ ਵਾਲੇ ਇਕ 67 ਸਾਲਾ ਬਜ਼ੁਰਗ ਨਾਲ ਇਕ ਨੌਸਰਬਾਜ਼ ਵੱਲੋਂ ਸਾਢੇ 9 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਾਈਬਰ ਕ੍ਰਾਈਮ ਬਟਾਲਾ ਨੇ ਕੇਸ ਦਰਜ ਕੀਤਾ ਹੈ। ਪੁਲਸ ਦਿੱਤੀ ਦਰਖਾਸਤ ਵਿਚ ਰਤਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਸੇਖਵਾਂ ਨੇ ਦੱਸਿਆ ਹੈ ਕਿ ਉਸ ਨੂੰ 14 ਅਗਸਤ ਨੂੰ ਵਟਸਐਪ ਨੰਬਰ ਤੋਂ ਕਾਲ ਆਈ ਕਿ ਤੁਹਾਡੇ ਲੜਕੇ ਦਾ ਐਕਸੀਡੈਂਟ ਹੋ ਗਿਆ ਹੈ, ਜੋ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਸਦਾ ਅਮਰਜੈਂਸੀ ਆਪ੍ਰੇਸ਼ਨ ਕਰਨਾ ਹੈ।

ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਵਿਅਕਤੀ ਨੇ 6 ਸਾਲਾ ਬੱਚੀ ਨੂੰ ਬਣਾਇਆ ਸ਼ਿਕਾਰ, ਖੂਨ 'ਚ ਲੱਥਪੱਥ ਵੇਖ ਪਰਿਵਾਰ ਦੇ ਉੱਡੇ ਹੋਸ਼

ਕਾਲ ਕਰਨ ਵਾਲੇ ਨੇ ਜਲਦ ਤੋਂ ਜਲਦ ਪੈਸਿਆਂ ਦੀ ਮੰਗ ਕੀਤੀ, ਜਿਸ ’ਤੇ ਉਸ ਨੇ ਅਣਪਛਾਤੇ ਨੌਸਰਬਾਜ਼ ਦੇ ਦੋ ਖਾਤਿਆਂ ਵਿਚ ਕ੍ਰਮਵਾਰ ਸਾਢੇ 4 ਲੱਖ ਤੇ 5 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਬਾਅਦ ਵਿਚ ਉਸ ਨੂੰ ਪਤਾ ਲੱਗਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨਾਲ ਸਾਜ਼ਿਸ਼ ਤਹਿਤ ਧੋਖਾ ਕੀਤਾ ਹੈ। ਇਸ ਮਾਮਲੇ ਸਬੰਧੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਕਾਰਵਾਈ ਕਰਦਿਆਂ ਸਾਈਬਰ ਕ੍ਰਾਈਮ ਥਾਣੇ ਵਿਚ ਅਣਪਛਾਤੇ ਵਿਅਕਤੀ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਅਣਖ ਖਾਤਰ ਕੀਤੀ ਵੱਡੀ ਵਾਰਦਾਤ, ਭਰਾ ਨੇ ਭੈਣ ਤੇ ਪ੍ਰੇਮੀ ਦਾ ਕਰ 'ਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News