ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ ਨਸ਼ੀਲਾ ਪਾਊਡਰ, 4 ਮੋਬਾਇਲ ਫੋਨ ਤੇ ਸਿਮਾਂ ਸਮੇਤ ਹੋਰ ਸਾਮਾਨ ਬਰਾਮਦ

Sunday, Dec 11, 2022 - 01:29 PM (IST)

ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ ਨਸ਼ੀਲਾ ਪਾਊਡਰ, 4 ਮੋਬਾਇਲ ਫੋਨ ਤੇ ਸਿਮਾਂ ਸਮੇਤ ਹੋਰ ਸਾਮਾਨ ਬਰਾਮਦ

ਤਰਨਤਾਰਨ (ਰਮਨ)- ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ ਨਸ਼ੀਲੇ ਪਦਾਰਥ, ਮੋਬਾਇਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਦੀ ਹੋਰ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ 5 ਮੁਲਜ਼ਮਾਂ ਪਾਸੋਂ 7 ਗ੍ਰਾਮ ਨਸ਼ੀਲਾ ਪਾਊਡਰ, 4 ਮੋਬਾਇਲ ਫੋਨ, 3 ਚਾਰਜਰ, 2 ਡਾਟਾ ਕੇਬਲਾਂ, 2 ਹੈੱਡਫੋਨ ਅਤੇ 3 ਸਿਮਾਂ ਬਰਾਮਦ ਕੀਤੀਆਂ ਗਈਆਂ। ਫ਼ਿਲਹਾਲ ਜੇਲ੍ਹ ਪ੍ਰਸ਼ਾਸਨ ਦੇ ਬਿਆਨਾਂ ਉੱਪਰ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 5 ਮੁਲਜ਼ਮਾਂ ਖਿਲਾਫ਼ ਮਾਮਲੇ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪਤੰਗ ਲੁੱਟਦਿਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆਏ 12 ਸਾਲਾ ਬੱਚੇ ਦੀ ਹੋਈ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 8 ਦਸੰਬਰ ਨੂੰ ਮੰਗਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲਾਟੀਅਵਾਲ, ਜ਼ਿਲ੍ਹਾ ਕਪੂਰਥਲਾ, ਜਿਸ ਦੇ ਖਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਹੈ, ਜਦੋਂ ਛੁੱਟੀ ਕੱਟ ਕੇ ਵਾਪਸ ਜੇਲ੍ਹ ’ਚ ਦਾਖਲ ਹੋਣ ਲੱਗਾ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 7 ਗ੍ਰਾਮ ਚਿੱਟਾ ਪਾਊਡਰ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ- ਚਾਈਨਾ ਡੋਰ ਹੋਈ ਖ਼ਤਰਨਾਕ ਸਾਬਿਤ, ਗੁਰਦਾਸਪੁਰ 'ਚ ਪਤੰਗ ਉਡਾਉਂਦਾ ਬੱਚਾ ਘਰ ਦੀ ਛੱਤ ਤੋਂ ਡਿੱਗ ਕੇ ਹੋਇਆ ਜਖ਼ਮੀ

ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰ ਕਤਲ ਅਤੇ ਹੋਰ ਵੱਖ-ਵੱਖ ਧਰਾਵਾਂ ਹੇਠ ਦਰਜ ਮੁਕੱਦਮੇ ਸੰਬੰਧੀ ਬੰਦ ਮੁਲਜ਼ਮਾਂ, ਜਿਨ੍ਹਾਂ ’ਚ ਕਰਨਜੀਤ ਸਿੰਘ ਪੁੱਤਰ ਤਰਲੋਕ ਸਿੰਘ ਨਿਵਾਸੀ ਝਬਾਲ ਰੋਡ ਅੰਮ੍ਰਿਤਸਰ, ਸੰਦੀਪ ਕੁਮਾਰ ਉਰਫ ਆਲੂ ਪੁੱਤਰ ਮਨੋਹਰ ਸਿੰਘ, ਵਾਸੀ ਵਾਲਮੀਕਿ ਕਾਲੋਨੀ, ਨੂਰਦੀ ਅੱਡਾ, ਤਰਨਤਾਰਨ, ਗੌਤਮ ਕੁਮਾਰ ਪੁੱਤਰ ਅਸ਼ੋਕ ਕੁਮਾਰ, ਵਾਸੀ ਵਾਲਮੀਕਿ ਕਾਲੋਨੀ, ਨੂਰਦੀ ਅੱਡਾ, ਤਰਨਤਾਰਨ ਅਤੇ ਰਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਸਤਨਾਮ ਸਿੰਘ, ਵਾਸੀ ਅਲਗੋਂ ਕੋਠੀ, ਜ਼ਿਲਾ ਤਰਨਤਾਰਨ ਸ਼ਾਮਲ ਹਨ, ਪਾਸੋਂ 4 ਮੋਬਾਇਲ ਫੋਨ, 3 ਚਾਰਜਰ, 2 ਡਾਟਾ ਕੇਬਲ, 2 ਹੈਡਫੋਨ ਅਤੇ 3 ਸਿਮਾਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਕੁੜੀ ਦੇ ਸਹੁਰੇ ਘਰੋਂ ਆਏ ਫੋਨ ਨੇ ਕੀਤਾ ਹੈਰਾਨ, ਅੱਖਾਂ ਸਾਹਮਣੇ ਧੀ ਦੀ ਲਾਸ਼ ਵੇਖ ਧਾਹਾਂ ਮਾਰ ਰੋਏ ਮਾਪੇ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਅਰੁਣ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਮੁਖਤਿਆਰ ਸਿੰਘ ਅਤੇ ਮਨਜੀਤ ਸਿੰਘ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲੇ ਦਰਜ ਕਰ ਲਏ ਗਏ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News