ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਵੋਟਰਾਂ ''ਚ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ
Saturday, Dec 21, 2024 - 03:21 PM (IST)

ਬਮਿਆਲ(ਗੋਰਾਇਆ)- ਜਿੱਥੇ ਅੱਜ ਪੰਜਾਬ ਦੇ ਵੱਖ-ਵੱਖ ਜਗ੍ਹਾ 'ਤੇ ਵੋਟਿੰਗ ਦਾ ਕੰਮ ਚੱਲ ਰਿਹਾ ਹੈ, ਉੱਥੇ ਹੀ ਸਰਹੱਦੀ ਇਲਾਕੇ ਅੰਦਰ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੇ ਚਲਦੇ ਅੱਜ ਵੋਟਿੰਗ ਦਾ ਦਿਨ ਹੈ ਅਤੇ ਸਵੇਰ ਤੋਂ ਹੀ ਲੋਕਾਂ ਵਿੱਚ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੋਟ ਪਾਉਣ ਜਾ ਰਹੀ ਲਾਲ ਚੂੜੇ ਵਾਲੀ ਦੀ ਰਾਹ 'ਚ ਹੀ ਮੌਤ
ਜੇਕਰ ਗੱਲ ਕੀਤੀ ਜਾਵੇ ਤਾਂ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਸਰਹੱਦੀ ਇਲਾਕੇ ਦੀ ਇਸ ਨਗਰ ਪੰਚਾਇਤ ਵਿਖੇ ਕੁੱਲ 11 ਵਾਰਡ ਨੇ ਜਿੱਥੇ 36 ਦੇ ਕਰੀਬ ਉਮੀਦਵਾਰ ਮੈਦਾਨ ਦੇ ਵਿੱਚ ਨਿੱਤਰੇ ਹੋਏ ਨੇ ਅਤੇ ਇਹਨਾਂ ਵਿੱਚੋਂ ਦੋ ਉਮੀਦਵਾਰ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਮਰਥਨ ਦੇ ਚੁੱਕੇ ਨੇ ਅਜਿਹੇ 'ਚ ਬਾਕੀ ਬਚੇ ਉਮੀਦਵਾਰਾਂ ਦੀ ਕਿਸਮਤ ਅੱਜ ਲੋਕਾਂ ਵੱਲੋਂ 4 ਵਜੇ ਤੱਕ ਈ. ਵੀ. ਐੱਮ ਮਸ਼ੀਨਾ 'ਚ ਕੈਦ ਕੀਤੀ ਜਾਵੇਗੀ ਅਤੇ 4 ਵਜੇ ਤੋਂ ਬਾਅਦ ਨਤੀਜੇ ਸਾਹਮਣੇ ਆਉਣਗੇ। ਨਤੀਜੇ ਕੀ ਆਉਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਧਰ ਸਰਹੱਦੀ ਇਲਾਕਾ ਹੋਣ ਕਰਕੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੂਰੇ ਸਖ਼ਤ ਪ੍ਰਬੰਧ ਕੀਤੇ ਹੋਏ ਨਜ਼ਰ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8