ਸੇਵਾਮੁਕਤ ਸੈਨਿਕ ਨਾਲ 22 ਲੱਖ ਤੋਂ ਵੱਧ ਦੀ ਹੋਈ ਠੱਗੀ
Sunday, Oct 27, 2024 - 05:32 PM (IST)
ਗੁਰਦਾਸਪੁਰ (ਗੋਰਾਇਆ,ਵਿਨੋਦ) : ਜ਼ਿਲ੍ਹਾ ਪੁਲਸ ਨੇ ਇੱਕ ਸੇਵਾਮੁਕਤ ਸੈਨਿਕ ਨਾਲ 22 ਲੱਖ 61 ਹਜ਼ਾਰ 810 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਸੋਹਣ ਲਾਲ ਨੇ ਦੱਸਿਆ ਕਿ ਸਾਬਕਾ ਫੌਜੀ ਗੁਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਸੁਲਤਾਨੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਭਾਰਤੀ ਫੌਜ ’ਚੋਂ ਰਿਟਾਇਰ ਹੋ ਗਿਆ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਉਸ ਨੇ ਦੱਸਿਆ ਕਿ 14-10-2024 ਨੂੰ ਉਸ ਦੇ ਮੋਬਾਈਲ ਨੰਬਰ 9220335930 ’ਤੇ ਕਾਲ ਆਈ ਕਿ ਉਸ ਦਾ ਡੀ.ਐੱਚ.ਐੱਲ ਕੰਪਨੀ ਤੋਂ ਇੱਕ ਪਾਰਸਲ ਆਇਆ ਹੈ ਜਿਸ ਵਿੱਚ 5 ਪਾਸਪੋਰਟ, 3 ਬੈਂਕ ਦੇ ਕ੍ਰੈਡਿਟ ਕਾਰਡ, ਲੈਪਟਾਪ ਸਮੇਤ ਕੁਝ ਇਤਰਾਜ਼ਯੋਗ ਸਾਮਾਨ ਸੀ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਔਰਤਾਂ ਲਈ ਕਰ'ਤਾ ਇਹ ਐਲਾਨ, ਤੁਸੀਂ ਵੀ ਪੜ੍ਹੋ
ਕਾਲ ਕਰਨ ਵਾਲੇ ਨੇ ਦੱਸਿਆ ਕਿ ਉਸ ਦੀ ਆਈ. ਡੀ. ਦੀ ਦੁਰਵਰਤੋਂ ਕੀਤੀ ਗਈ ਹੈ। ਉਸ ਦੀ ਕਾਲ ਨੂੰ ਕ੍ਰਾਈਮ ਬ੍ਰਾਂਚ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਪਰ ਬਾਅਦ ਵਿੱਚ ਉਸ ਨੂੰ ਮੋਬਾਈਲ ਨੰਬਰ 96037076639 ਤੋਂ ਇੱਕ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਆਈ. ਪੀ. ਐੱਸ ਸਮਾਧ ਪਵਾਰ ਹੈ। ਉਸ ਨੇ ਆਪਣੇ ਝਾਂਸੇ ਵਿਚ ਲੈ ਕੇ ਉਸ ਤੋਂ ਜਾਣਕਾਰੀ ਪ੍ਰਾਪਤ ਕਰਕੇ ਉਸ ਦੇ ਬੈਂਕ ਆਫ ਮਹਾਰਾਸ਼ਟਰ ਅਤੇ ਬੰਧਨ ਬੈਂਕ ਦੇ ਬੈਂਕ ਖਾਤੇ ਤੋਂ ਕ੍ਰਮਵਾਰ 13,11,810 ਅਤੇ 9,50,000 ਟਰਾਂਸਫਰ ਕਰਵਾ ਲਏ। ਇਸ ਤਰ੍ਹਾਂ ਨਾਲ ਕੁਲ 22,61,810 ਰੁਪਏ ਦੀ ਠੱਗੀ ਕੀਤੀ ਗਈ।
ਇਹ ਵੀ ਪੜ੍ਹੋ- ਕਰਤਾਰਪੁਰ ਕੋਰੀਡੋਰ ਦੇ ਰਾਹ ’ਚ ਕਿਸਾਨ ਸੁਕਾ ਰਹੇ ਝੋਨਾ, ਮੁਸ਼ਕਿਲਾਂ 'ਚ ਪਏ ਸ਼ਰਧਾਲੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8