ਗਾਹਕ ਬਣ ਕੇ ਆਏ ਚੋਰਾਂ ਨੇ ਸਕਿੰਟਾਂ 'ਚ ਉਡਾਈ ਨਕਦੀ, CCTV 'ਚ ਕੈਦ ਹੋਈ ਘਟਨਾ

Thursday, Oct 24, 2024 - 05:18 AM (IST)

ਗਾਹਕ ਬਣ ਕੇ ਆਏ ਚੋਰਾਂ ਨੇ ਸਕਿੰਟਾਂ 'ਚ ਉਡਾਈ ਨਕਦੀ, CCTV 'ਚ ਕੈਦ ਹੋਈ ਘਟਨਾ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸ਼ਹਿਰ ਦੇ ਕਾਹਨੂੰਵਾਨ ਚੌਂਕ ਨੇੜੇ ਇਕ ਪੇਂਟ ਦੀ ਦੁਕਾਨ 'ਤੇ ਆਏ ਦੋ ਨੌਜਵਾਨ ਦੁਕਾਨਦਾਰ ਨੂੰ ਚਕਮਾ ਦੇ ਕੇ ਗੱਲੇ ਵਿਚੋਂ ਕਰੀਬ 15 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ। ਚੋਰਾਂ ਨੇ ਬੇਸ਼ੱਕ ਬਹੁਤ ਸ਼ਾਤਰਨਾਂ ਤਰੀਕੇ ਨਾਲ ਦੁਕਾਨਦਾਰ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਚੋਰੀ ਨੂੰ ਅੰਜਾਮ ਦਿੱਤਾ ਹੈ ਪਰ ਉਕਤ ਦੋਵੇਂ ਚੋਰਾਂ ਦੀ ਤਸਵੀਰ ਅਤੇ ਆਵਾਜ਼ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। 

ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਉਨਾਂ ਨੇ ਦੁਕਾਨ ਖੋਲ੍ਹੀ ਸੀ ਅਤੇ ਜਦੋਂ ਉਹ ਦੁਕਾਨ 'ਤੇ ਇਕੱਲਾ ਹੀ ਬੈਠਾ ਸੀ ਤਾਂ ਦੋ ਨੌਜਵਾਨਾਂ ਨੇ ਆ ਕੇ ਪੇਂਟ ਕਰਨ ਵਾਲਾ ਬੁਰਸ਼ ਮੰਗਿਆ ਅਤੇ ਉਸ ਨੇ ਕਿਹਾ ਕਿ ਸਾਹਮਣੇ ਰੈਕ ਵਿਚੋਂ ਬੁਰਸ਼ ਲੈ ਲੈਣ। ਜਦੋਂ ਉਕਤ ਨੌਜਵਾਨਾਂ ਨੇ 500 ਦਾ ਨੋਟ ਦਿੱਤਾ ਅਤੇ ਉਸ ਨੇ ਬੁਰਸ਼ ਦੇ ਪੈਸੇ ਕੱਟਣ ਲਈ ਜਦੋਂ ਗੱਲਾ ਖੋਲ੍ਹਿਆ ਤਾਂ ਉਕਤ ਚੋਰਾਂ ਨੇ ਗੱਲੇ ਵਿਚ ਪਈ ਰਾਸ਼ੀ ਵੇਖ ਲਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਪਰੇਅ ਵਾਲਾ ਕਾਲਾ ਪੇਂਟ ਵੀ ਚਾਹੀਦਾ ਹੈ। ਜਿਸ 'ਤੇ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਦੁਕਾਨ ਦੇ ਅੰਦਰ ਸਾਹਮਣੇ ਰੈਕ ਵਿਚ ਸਪਰੇਅ ਪੇਂਟ ਹੈ। ਉਥੋਂ ਚੁੱਕ ਕੇ ਲੈ ਲੈਣ ਪਰ ਨੌਜਵਾਨ ਇਸ ਗੱਲ 'ਤੇ ਅੜ ਗਏ ਕਿ ਉਹ ਖ਼ੁਦ ਹੀ ਦੁਕਾਨ ਵਿਚੋਂ ਪੇਂਟ ਚੁੱਕ ਕੇ ਦੇ ਦੇਵੇ। 

ਇਹ ਵੀ ਪੜ੍ਹੋ- ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ

ਇਸ ਦੌਰਾਨ ਜਦੋਂ ਉਹ ਆਪਣੀ ਸੀਟ ਤੋਂ ਉੱਠ ਕੇ ਥੋੜ੍ਹਾ ਜਿਹਾ ਦੁਕਾਨ ਦੇ ਅੰਦਰ ਗਿਆ ਤਾਂ ਇਕ ਚੋਰ ਤੁਰੰਤ ਦੁਕਾਨ ਤੋਂ ਬਾਹਰ ਆ ਗਿਆ ਅਤੇ ਦੂਜੇ ਚੋਰ ਨੇ ਤੁਰੰਤ ਗੱਲਾ ਖੋਲ੍ਹ ਕੇ ਨਕਦੀ ਕੱਢ ਲਈ ਅਤੇ ਕਾਹਲੀ 'ਚ ਉਥੋਂ ਚਲੇ ਗਏ। ਉਸ ਨੇ ਦੱਸਿਆ ਕਿ ਕਰੀਬ 4-5 ਸੈਕਿੰਡ ਬਾਅਦ ਹੀ ਜਦੋਂ ਉਸ ਨੇ ਮਗਰ ਮੁੜ ਕੇ ਵੇਖਿਆ ਤਾਂ ਨੌਜਵਾਨ ਦੁਕਾਨਦਾਰ ਦੇ ਬਾਹਰ ਡਿਸਕਵਰੀ ਮੋਟਰਸਾਈਕਲ 'ਤੇ ਬੈਠ ਕੇ ਜਾ ਰਹੇ ਸਨ। ਇਸ ਸਾਰੇ ਘਟਨਾਕ੍ਰਮ ਦੀ ਗੱਲਬਾਤ ਅਤੇ ਵੀਡੀਓ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਉਨ੍ਹਾਂ ਸਿਟੀ ਥਾਣੇ ਨੂੰ ਇਸ ਚੋਰੀ ਸਬੰਧੀ ਸੂਚਿਤ ਕਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਚੋਰਾਂ ਦੀ ਪਛਾਣ ਕਰਕੇ ਕਾਬੂ ਕੀਤਾ ਜਾਵੇ।

ਇਹ ਵੀ ਪੜ੍ਹੋ- ਕਪੂਰਥਲਾ 'ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲ਼ੀ, ਬਜ਼ੁਰਗ ਨੂੰ ਗੁਆਉਣੀ ਪਈ ਜਾਨ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News