ਭਰਾਵਾਂ ਨੂੰ ਮਿਲਣ ਲਈ ਜਨਾਨੀ ਦੇ ਘਰ ’ਚੋਂ 7 ਤੋਲੇ ਸੋਨੇ ਦੇ ਗਹਿਣੇ ਅਤੇ 3 ਲੱਖ ਦੀ ਨਕਦੀ ਚੋਰੀ
Monday, Aug 15, 2022 - 07:16 PM (IST)

ਦੀਨਾਨਗਰ (ਕਪੂਰ) - ਪਿੰਡ ਅਵਾਂਖਾ ’ਚ ਦੱਤਾ ਪੈਲੇਸ ਨੇੜੇ ਇਕ ਘਰ ਨੂੰ ਚੋਰਾਂ ਨੇ ਲੱਖਾਂ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ। ਇਸ ਮਾਮਲੇ ਦੇ ਸਬੰਧ ’ਚ ਅੰਜੂ ਬਾਲਾ ਪਤਨੀ ਪਵਨ ਸਿੰਘ ਨੇ ਦੱਸਿਆ ਕਿ ਉਸਦਾ ਪਤੀ ਆਈ. ਟੀ. ਬੀ. ਪੀ. ’ਚ ਨੌਕਰੀ ਕਰਦਾ ਹੈ ਅਤੇ ਉਹ ਦੋ ਦਿਨ ਪਹਿਲਾਂ ਆਪਣੇ ਲੜਕੇ ਅਤੇ ਧੀ ਨਾਲ ਆਪਣੇ ਭਰਾਵਾਂ ਨੂੰ ਕੋਲ ਗਈ ਸੀ।
ਉਸ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਜਦੋਂ ਉਹ ਘਰ ਵਾਪਸ ਆਈ ਤਾਂ ਦੇਖਿਆ ਕਿ ਉਸ ਦੇ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਹਨ। ਮੁੱਖ ਗੇਟ ਤੋਂ ਇਲਾਵਾ ਸਾਰੇ ਕਮਰਿਆਂ ’ਚ ਅਲਮਾਰੀਆਂ ਅਤੇ ਹੋਰ ਵੀ ਸਾਰਾ ਸਾਮਾਨ ਖਿਲਰਿਆ ਪਿਆ ਸੀ। ਅੰਜੂ ਬਾਲਾ ਨੇ ਦੱਸਿਆ ਕਿ ਅਲਮਾਰੀ ’ਚ ਰੱਖੀ 3 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ 7 ਤੋਲੇ ਸੋਨੇ ਦੇ ਗਹਿਣੇ ਵੀ ਗਾਇਬ ਸਨ। ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।