ਅੱਗਜਨੀ ਦੀਆਂ ਘਟਨਾਵਾਂ ਰੋਕਣ ਲਈ ਬਦਲੀਆਂ ਜਾਣਗੀਆਂ ਬਾਜ਼ਾਰਾਂ ਦੀਆਂ ਤਾਰਾਂ: ਚੇਅਰਮੈਨ ਰਮਨ ਬਹਿਲ

Sunday, Sep 08, 2024 - 04:14 PM (IST)

ਅੱਗਜਨੀ ਦੀਆਂ ਘਟਨਾਵਾਂ ਰੋਕਣ ਲਈ ਬਦਲੀਆਂ ਜਾਣਗੀਆਂ ਬਾਜ਼ਾਰਾਂ ਦੀਆਂ ਤਾਰਾਂ: ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ(ਹਰਮਨ)- ਗੁਰਦਾਸਪੁਰ ਸ਼ਹਿਰ ਵਿੱਚ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵੱਡਾ ਉਪਰਾਲਾ ਕਰਦਿਆਂ ਅੱਜ ਪਾਵਰਕਾਮ ਦੇ ਅਧਿਕਾਰੀਆਂ ਦੀ ਵਪਾਰੀਆਂ ਨਾਲ ਮੀਟਿੰਗ ਕਰਵਾਈ ਹੈ। ਇਸ ਤਹਿਤ ਬਾਜ਼ਾਰਾਂ ਵਿਚ ਬਿਜਲੀ ਦੀਆਂ ਸਾਰੀਆਂ ਪੁਰਾਣੀਆਂ ਤਾਰਾਂ ਬਦਲਣ ਲਈ ਯੋਜਨਾਬੰਦੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਪਾਰ ਮੰਡਲ ਦੇ ਚੇਅਰਮੈਨ ਰਘੁਬੀਰ ਸਿੰਘ ਖਾਲਸਾ ਅਤੇ ਪ੍ਰਧਾਨ ਅਸ਼ੋਕ ਮਹਾਜਨ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵਪਾਰੀਆਂ ਦਾ ਇੱਕ ਵਫਦ ਪਾਵਰਕਾਮ ਦੇ ਐਕਸੀਐਨ ਜਸਵਿੰਦਰ ਵਿਰਦੀ ਨੂੰ ਮਿਲਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਵਪਾਰੀਆ ਦੇ ਨਾਲ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਐੱਸ. ਡੀ. ਓ. ਹਿਰਦੇਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ। ਵਪਾਰੀਆਂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਪਾਵਰਕਾਮ ਵੱਲੋਂ ਬਾਜ਼ਾਰ ਵਿੱਚ ਬੇਤਰਤੀਬ ਢੰਗ ਨਾਲ ਵਿਛਾਇਆ ਗਿਆ ਤਾਰਾਂ ਦਾ ਜਾਲ ਦੁਕਾਨਦਾਰਾਂ ਲਈ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਅਕਸਰ ਇਹਨਾਂ ਤਾਰਾਂ ਵਿੱਚੋਂ ਸਪਾਰਕਿੰਗ ਹੁੰਦੀ ਰਹਿੰਦੀ ਹੈ ਤੇ 11 ਦੁਕਾਨਾਂ ਅੱਗਜਨੀ ਦੀ ਚਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਸਵਾਹ ਹੋ ਚੁੱਕੀਆਂ ਹਨ ਜਿਸ ਨਾਲ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਦਾ ਆਰਡਰ ਲੇਟ ਹੋਣ 'ਤੇ ਵਿਅਕਤੀ 'ਤੇ ਚੱਲੀਆਂ ਗੋਲੀਆਂ

ਇਸ ਲਈ ਉਨ੍ਹਾਂ ਵੱਲੋਂ ਜਦੋਂ ਇਹ ਮਸਲਾ ਚੇਅਰਮੈਨ ਰਮਨ ਬਹਿਲ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਵਪਾਰੀਆਂ ਦੀ ਮੀਟਿੰਗ ਕਰਵਾਈ ਹੈ ਜਿਸ ਦੇ ਲਈ ਉਹ ਰਮਨ ਬਹਿਲ ਦੇ ਧੰਨਵਾਦੀ ਹਨ। ਉਹਨਾਂ ਦੱਸਿਆ ਕਿ ਜਲਦੀ ਹੀ ਤਾਰਾ ਬਦਲਣ ਦਾ ਕੰਮ ਪਾਵਰਕਾਮ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਐਕਸੀਅਨ ਜਸਵਿੰਦਰ ਵਿਰਦੀ ਨੇ ਦੱਸਿਆ ਕਿ ਚੇਅਰਮੈਨ ਰਮਨ ਬਹਿਲ ਵੱਲੋਂ ਮਿਲੀਆਂ ਹਿਦਾਇਤਾਂ ਅਨੁਸਾਰ ਜਿਨਾਂ ਇਲਾਕਿਆਂ ਦੇ ਐਸਟੀਮੇਟ ਬਣ ਚੁੱਕੇ ਹਨ ਉਨਾਂ ਵਿੱਚ ਇੱਕ ਦੋ ਦਿਨ ਵਿੱਚ ਹੀ ਬਾਜ਼ਾਰਾਂ ਦੀਆਂ ਤਾਰਾਂ ਬਦਲਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਜਿਨਾਂ ਇਲਾਕਿਆਂ ਵਿਚ ਤਾਰਾਂ ਬਦਲਣ ਦੇ ਐਸਟੀਮੇਟ ਅਜੇ ਨਹੀਂ ਬਣੇ ਉੱਥੇ ਵੀ ਜਲਦੀ ਐਸਟੀਮੇਟ ਬਣਾ ਕੇ ਜਲਦੀ ਹੀ ਤਾਰਾਂ ਬਦਲ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ-  ਇਕ ਸਾਲ ਪਹਿਲਾਂ ਪਰਿਵਾਰ ਤੋਂ ਵਿਛੜਿਆ ਬੱਚਾ ਪੁਲਸ ਪ੍ਰਸ਼ਾਸਨ ਸਦਕਾ ਪੁੱਜਾ ਘਰ

ਕੀ ਕਹਿਣਾ ਚੇਅਰਮੈਨ ਰਮਨ ਬਹਿਲ ਦਾ?

ਇਸ ਸਬੰਧ ਵਿਚ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਹ ਦੁਕਾਨਦਾਰਾਂ ਦੇ ਨਾਲ ਹਮੇਸ਼ਾਂ ਖੜੇ ਰਹੇ ਹਨ ਅਤੇ ਹੁਣ ਵੀ ਦੁਕਾਨਦਾਰਾਂ ਦੇ ਮਸਲੇ ਹੱਲ ਕਰਨ ਲਈ ਯਤਨਸ਼ੀਲ ਹਨ। ਪਾਵਰਕਾਮ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਹੋ ਗਈ ਹੈ ਅਤੇ ਸਾਰੇ ਐਸਟੀਮੇਟ ਮਨਜੂਰ ਕਰਵਾ ਕੇ ਬਹੁਤ ਜਲਦੀ ਇਸ ਸਮੱਸਿਆ ਦਾ ਪੱਕਾ ਹੱਲ ਕਰਵਾ ਦਿੱਤਾ ਜਾਵੇਗਾ। ਬਹਿਲ ਨੇ ਕਿਹਾ ਕਿ ਜਦੋਂ ਕਿਸੇ ਦੁਕਾਨਦਾਰ ਦੀ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਸ ਦੇ ਨੁਕਸਾਨ ਦੀ ਭਰਪਾਈ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਦੁਕਾਨਦਾਰ ਨੂੰ ਸਿਰਫ ਆਰਥਿਕ ਨੁਕਸਾਨ ਹੀ ਨਹੀ ਹੁੰਦਾ ਸਗੋਂ ਉਹ ਮਾਨਸਿਕ ਤੌਰ 'ਤੇ ਵੀ ਬਹੁਤ ਟੁੱਟ ਜਾਂਦਾ ਹੈ। ਇਸ ਲਈ ਉਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਹੁਣ ਅਜਿਹੀ ਅਣਹੋਣੀ ਦੁਬਾਰਾ ਨਾ ਵਾਪਰੇ।

ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News