ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ, ਸਕਿਓਰਿਟੀ ਗਾਰਡ ਦੀ ਨੌਕਰੀ ਕਰਦੇ ਵਿਅਕਤੀ ਦੀ ਮੌਤ

Sunday, Oct 19, 2025 - 02:25 PM (IST)

ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ, ਸਕਿਓਰਿਟੀ ਗਾਰਡ ਦੀ ਨੌਕਰੀ ਕਰਦੇ ਵਿਅਕਤੀ ਦੀ ਮੌਤ

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿਖੇ ਅੱਜ ਸਵੇਰੇ ਇੱਕ ਗੰਭੀਰ ਦੁਰਘਟਨਾ ਵਾਪਰੀ, ਜਿਸ ਵਿੱਚ ਸੁਰੱਖਿਆ ਗਾਰਡ ਜਸਪਾਲ ਸਿੰਘ (ਪੁੱਤਰ ਮੁਖਤਿਆਰ ਸਿੰਘ, ਵਾਸੀ ਜਾਣੀਆ) ਦੀ ਮੌਤ ਹੋ ਗਈ। ਪਰਿਵਾਰਕ ਸੂਤਰਾਂ ਅਨੁਸਾਰ ਜਸਪਾਲ ਸਵੇਰੇ ਆਪਣੀ ਡਿਊਟੀ ਤੋਂ ਵਾਪਸ ਆਪਣੀ ਮੋਟਰਸਾਇਕਲ 'ਤੇ ਜਾ ਰਿਹਾ ਸੀ ਕਿ ਰਸਤੇ 'ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਨਾਲ ਉਸ ਦੇ ਮੋਟਰਸਾਇਕਲ ਦਾ ਟਾਇਰ ਅੜ ਗਿਆ, ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ-  ਅਬਕਾਰੀ ਵਿਭਾਗ ਦੀ ਸਖ਼ਤ ਕਾਰਵਾਈ, ਵੱਡੇ ਪੱਧਰ ’ਤੇ ਸਪਲਾਈ ਹੋਣ ਵਾਲੀ ਦੇਸੀ ਸ਼ਰਾਬ ਬਰਾਮਦ

ਇਸ ਮੌਕੇ ਪੀੜਤ ਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਿਕਿਉਰਟੀ ਗਾਰਡ ਦੀ ਨੌਕਰੀ ਕਰਦੇ ਸਨ ਤੇ ਸਵੇਰੇ 5:30 ਵਜੇ ਦੇ ਕਰੀਬ ਜਦੋਂ ਘਰ ਵਾਪਸ ਆ ਰਹੇ ਸਨ ਤੇ ਰਸਤੇ ਵਿੱਚ ਬਿਜਲੀ ਬੋਰਡ ਵੱਲੋਂ ਤਾਰਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦੇ ਤਾਰਾਂ ਪਈਆਂ ਹੋਈਆਂ ਸਨ ਤੇ ਉਨ੍ਹਾਂ ਦਾ ਮੋਟਰਸਾਈਕਲ ਤਾਰਾਂ ਵਿੱਚ ਅੜ ਗਿਆ ਅਤੇ ਵੱਡਾ ਹਾਦਸਾ ਵਾਪਰਿਆ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਨ ਇਹ ਸਾਰਾ ਹਾਦਸਾ ਹੋਇਆ ਹੈ ਜੇਕਰ ਸੜਕ 'ਤੇ ਤਾਰਾਂ ਨਾ ਡਿੱਗੀਆਂ ਹੁੰਦੀਆਂ ਤੇ ਅੱਜ ਉਨ੍ਹਾਂ ਦੇ ਪਿਤਾ ਨਾਲ ਇਹ ਘਟਨਾ ਨਹੀਂ ਵਾਪਰਨੀ ਸੀ, ਜਿਸ ਦੇ ਚਲਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਦੀਵਾਲੀ ਮੌਕੇ 5 ਮਿੰਟ ਦੀ ਖੁਸ਼ੀ ਸਿਹਤ ਲਈ ਹੋ ਸਕਦੀ ਹਾਨੀਕਾਰਕ!

ਥਾਣੇਦਾਰ ਨੇ ਦੱਸਿਆ ਕਿ ਪੁਲਸ ਨੇ ਮੌਕੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਨਿਰਧਾਰਤ ਕੀਤੀ ਜਾਵੇਗੀ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਸਿਰਫ਼ ਹਾਦਸਾ ਨਾ ਸਮਝਿਆ ਜਾਵੇ। ਇਹ ਮਾਮਲਾ ਲਾਪਰਵਾਹੀ ਤੋਂ ਹੋਈ ਜਾਨ ਨੁਕਸਾਨ ਦੇ ਤਹਿਤ ਦਰਜ ਹੋਵੇ ਅਤੇ ਬਿਜਲੀ ਬੋਰਡ ਦੇ ਸੰਬੰਧਿਤ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ 'ਚ ਬਣਾਇਆ ਨਾਂ, ਵੱਡਾ ਮੁਕਾਮ ਕੀਤਾ ਹਾਸਲ

ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਦਲਜੀਤ ਸਿੰਘ ਖਾਲਸਾ ਨੇ ਵੀ ਇਲਜ਼ਾਮ ਲਾਇਆ ਕਿ ਅਧਿਕਾਰੀਆਂ ਨੇ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ, ਅਤੇ ਤੁਰੰਤ ਜਾਂਚ ਕਰਕੇ ਜ਼ਿੰਮੇਵਾਰਾਂ 'ਤੇ ਕਾਨੂੰਨੀ ਕਾਰਵਾਈ ਮੰਗੀ। ਪਰਿਵਾਰ ਗਹਿਰੇ ਸਦਮੇ 'ਚ ਹੈ, ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਰੋ-ਰੋ ਕੇ ਹਾਲਾਤ ਦੱਸੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿ ਜਾਂਚ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਜੇ ਲਾਪਰਵਾਹੀ ਸਾਬਤ ਹੋਈ ਤਾਂ ਹਰ ਢੰਗ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News