ਮੌਸਮ ਨੇ ਬਦਲਿਆ ਮਿਜਾਜ਼, ਲੂਜ਼ ਸਵੈੱਟ ਸ਼ਰਟਸ ਦਾ ਆਇਆ ਰਿਵਾਜ਼
Thursday, Mar 07, 2024 - 04:44 AM (IST)
ਅੰਮ੍ਰਿਤਸਰ (ਕਵਿਸ਼ਾ)– ਮੌਸਮ ਦੇ ਬਦਲਦੇ ਮਿਜਾਜ਼ ਕਾਰਨ ਜਿਥੇ ਔਰਤਾਂ ਦੇ ਪਹਿਰਾਵੇ ਦੇ ਫੈਸ਼ਨ ’ਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਠੰਡ ਕਾਰਨ ਕੁੜੀਆਂ ਭਾਰੀ ਕੱਪੜੇ ਪਾ ਰਹੀਆਂ ਹਨ, ਜਿਨ੍ਹਾਂ ’ਚ ਕੁੜੀਆਂ ਵਲੋਂ ਟਰੈਂਚ ਕੋਟ, ਲੌਂਗ ਕੋਟ ਤੇ ਵੂਲਨ ਪੁਲਓਵਰ ਵਰਗੇ ਕੱਪੜੇ ਪਹਿਨੇ ਜਾਣ ਲੱਗ ਪਏ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਕ ਹੋਰ ਜ਼ਿਲੇ ਨੂੰ ਮਿਲਿਆ ਵੰਦੇ ਭਾਰਤ ਦਾ ਸਟਾਪੇਜ
ਮੌਸਮ ’ਚ ਅਚਾਨਕ ਆਈ ਤਬਦੀਲੀ ਨਾਲ ਕੁੜੀਆਂ ਵਲੋਂ ਲੂਜ਼ਰ ਸਵੈੱਟ ਸ਼ਰਟ ਜ਼ਿਆਦਾ ਪਸੰਦ ਕੀਤੀ ਜਾਣ ਲੱਗੀ ਹੈ ਕਿਉਂਕਿ ਇਹ ਮੌਸਮ ’ਚ ਬਦਲਾਅ ਤੋਂ ਵੀ ਬਚਾਅ ਕਰਦੀ ਹੈ।
ਇਹ ਦੇਖਣ ’ਚ ਵੀ ਕਾਫ਼ੀ ਆਕਰਸ਼ਕ ਲੱਗਦੀ ਹੈ, ਜਿਸ ਕਾਰਨ ਬਾਜ਼ਾਰ ’ਚ ਕਈ ਤਰ੍ਹਾਂ ਦੀਆਂ ਲੂਜ਼ਰ ਸਵੈੱਟ ਸ਼ਰਟਸ ਮਿਲ ਰਹੀਆਂ ਹਨ, ਜਿਨ੍ਹਾਂ ’ਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ, ਸਟਾਈਲ, ਰੰਗ ਵੀ ਆਸਾਨੀ ਨਾਲ ਮਿਲ ਜਾਂਦੇ ਹਨ, ਜੋ ਕਿ ਲਾਈਟਵੇਟ ਹੋਣ ਦੀ ਵਜ੍ਹਾ ਨਾਲ ਪਾਉਣ ’ਚ ਵੀ ਬਹੁਤ ਆਸਾਨੀ ਨਾਲ ਪਾਏ ਜਾ ਸਕਦੇ ਹਨ।
ਇਸ ਦੇ ਨਾਲ ਹੀ ਇਹ ਪਹਿਨਣ ’ਚ ਬਹੁਤ ਆਰਾਮਦਾਇਕ ਅਹਿਸਾਸ ਦਿੰਦੀ ਹੈ, ਜੋ ਬਦਲਦੇ ਮੌਸਮ ’ਚ ਸਿਹਤ ਨੂੰ ਬੀਮਾਰ ਹੋਣ ਤੋਂ ਬਚਾਉਂਦੀ ਹੈ ਤੇ ਇਸ ਦੇ ਨਾਲ ਹੀ ਇਹ ਬਹੁਤ ਆਕਰਸ਼ਕ ਵੀ ਦਿਖਾਈ ਦਿੰਦੀ ਹੈ।
ਇਸੇ ਕਾਰਨ ਅੱਜ-ਕੱਲ ਅੰਮ੍ਰਿਤਸਰ ਦੀਆਂ ਕੁੜੀਆਂ ਵੀ ਅਜਿਹਾ ਹੀ ਫੈਸ਼ਨ ਫਾਲੋਅ ਕਰਦੀਆਂ ਨਜ਼ਰ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।