ਚੋਰਾਂ ਦਾ ਵੱਡਾ ਕਾਰਾ, ਬੰਦ ਪਏ ਮਕਾਨ ਤੇ ਦੁਕਾਨ ’ਚੋਂ ਗਹਿਣੇ ਤੇ ਨਕਦੀ ਚੋਰੀ

Wednesday, Jan 21, 2026 - 06:32 PM (IST)

ਚੋਰਾਂ ਦਾ ਵੱਡਾ ਕਾਰਾ, ਬੰਦ ਪਏ ਮਕਾਨ ਤੇ ਦੁਕਾਨ ’ਚੋਂ ਗਹਿਣੇ ਤੇ ਨਕਦੀ ਚੋਰੀ

ਬਟਾਲਾ (ਸਾਹਿਲ,ਯੋਗੀ)- ਚੋਰਾਂ ਵੱਲੋਂ ਗੁਰਾਦਸਪੁਰ ਰੋਡ ’ਤੇ ਸਥਿਤ ਇਕ ਬੰਦ ਪਈ ਦੁਕਾਨ ਤੇ ਉਸ ਉੱਪਰ ਬਣੇ ਮਕਾਨ ’ਚੋਂ ਗਹਿਣੇ ਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਅਜੈ ਕੁਮਾਰ ਪੁੱਤਰ ਤੀਰਥ ਕੁਮਾਰ ਵਾਸੀ ਗਾਂਧੀ ਕੈਂਪ ਵਾਰਡ ਨੰਬਰ-7 ਬਟਾਲਾ ਨੇ ਦੱਸਿਆ ਹੈ ਕਿ ਉਸਦੀ ਗੁਰਦਾਸਪੁਰ ਰੋਡ ’ਤੇ ਪਿੰਟੂ ਕਰਿਆਨਾ ਸਟੋਰ ਨਾਂ ਦੀ ਦੁਕਾਨ ਹੈ ਅਤੇ ਦੁਕਾਨ ਦੇ ਉੱਪਰ ਉਸਦੀ ਰਿਹਾਇਸ਼ ਹੈ ਪਰ ਉਸ ਨੇ ਦੁਕਾਨ ’ਤੇ ਰਿਹਾਇਸ਼ ਨਹੀਂ ਕੀਤੀ ਪਰ ਦੁਕਾਨ ਵਿਚ ਕੁਝ ਕਰਿਆਨੇ ਦਾ ਸਾਮਾਨ ਪਿਆ ਸੀ ਅਤੇ ਦੁਕਾਨ ਦੇ ਉੱਪਰ ਰਿਹਾਇਸ਼ ’ਚ ਕੁਝ ਘਰੇਲੂ ਸਾਮਾਨ ਪਿਆ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਪੈ ਗਿਆ ਭੜਥੂ, ਥਾਈਲੈਂਡ ਤੋਂ ਕਰੋੜਾਂ ਦੀ ਡਰੱਗ ਲੈ ਕੇ ਪੁੱਜੀ ਮੁਕਤਸਰ ਦੀ ਮੁਟਿਆਰ ਕਾਬੂ

19 ਜਨਵਰੀ ਨੂੰ ਉਹ ਰਾਤ 8 ਵਜੇ ਆਪਣੀ ਦੁਕਾਨ ਤੇ ਰਿਹਾਇਸ਼ ’ਤੇ ਫੇਰਾ ਮਾਰਨ ਗਿਆ ਸੀ ਅਤੇ ਬਾਅਦ ਵਿਚ ਦੁਕਾਨ ਤੇ ਮਕਾਨ ਨੂੰ ਤਾਲੇ ਲਾ ਕੇ ਵਾਪਸ ਆਪਣੇ ਘਰ ਆ ਗਿਆ ਸੀ। ਅਗਲੇ ਦਿਨ ਸਵੇਰੇ 8 ਵਜੇ ਜਦੋਂ ਉਸ ਨੇ ਦੁਕਾਨ ਤੇ ਮਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਉਨ੍ਹਾਂ ਦੀ ਦਸ਼ਾ ਬਦਲੀ ਹੋਈ ਸੀ। ਇਸ ਦੇ ਤੁਰੰਤ ਬਾਅਦ ਉਹ ਆਪਣੀ ਉਕਤ ਦੁਕਾਨ ਤੇ ਮਕਾਨ ਵਿਚ ਆਇਆ ਤਾਂ ਦੇਖਿਆ ਕਿ ਮਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰ ਰਿਹਾਇਸ਼ ਮਕਾਨ ਵਿਚ ਪਈ ਅਲਮਾਰੀ ਵਿਚੋਂ ਸੋਨੇ ਦੇ ਗਹਿਣੇ, ਜਿਸ ਵਿਚ ਇਕ ਜੋੜਾ ਸੋਨੇ ਦੀਆਂ ਵਾਲੀਆਂ 3 ਗ੍ਰਾਮ, ਇਕ ਜੋੜਾ ਸੋਨੇ ਦੇ ਪੁਰਾਣੇ ਕਾਂਟੇ 4 ਗ੍ਰਾਮ, ਇਕ ਪੁਰਾਣਾ ਸੋਨੇ ਦਾ ਹਾਰ 10 ਗ੍ਰਾਮ ਅਤੇ ਦੁਕਾਨ ’ਚੋਂ 26 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲਿਜਾ ਚੁੱਕੇ ਸਨ। ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਦੋ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦਾ ਵੱਡੀ ਚੇਤਾਵਨੀ: ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦਾ ਅਲਰਟ ਜਾਰੀ

 


author

Shivani Bassan

Content Editor

Related News