ਜਸਬੀਰ ਸਿੰਘ ਢਿੱਲੋਂ ਸੁਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ

Monday, Jul 17, 2023 - 06:21 PM (IST)

ਜਸਬੀਰ ਸਿੰਘ ਢਿੱਲੋਂ ਸੁਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ

ਸੁਰ ਸਿੰਘ /ਭਿੱਖੀਵਿੰਡ (ਗੁਰਪ੍ਰੀਤ ਢਿੱਲੋ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਦੇ ਵਜੋਂ ਅੱਜ ਆਪਣਾ ਅਹੁਦਾ ਜਸਬੀਰ ਸਿੰਘ ਢਿੱਲੋ ਸੁਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਮਾਤਾ ਜੀ ਹਰਪਾਲ ਕੌਰ ਜੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ,ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ,ਹਲਕਾ-ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ,ਦਵਿੰਦਰ ਸਿੰਘ ਲਾਲੀ ਢੋਸ ਐੱਮ.ਐੱਲ.ਏ ਧਰਮਕੋਟ, ਕੁਲਵੰਤ ਸਿੰਘ ਪੰਡੋਰੀ ਐੱਮ.ਐੱਲ.ਏ ਮਹਿਲ ਕਲਾਂ,  ਗੁਰਲਾਲ ਸਿੰਘ ਘਨੌਰ ਐੱਮ.ਐੱਲ.ਏ, ਹਰਮੀਤ ਸਿੰਘ ਪਠਾਣ ਮਾਜਰਾ ਐੱਮ.ਐੱਲ.ਏ ਸਨੋਰ, ਮਨਜਿੰਦਰ ਸਿੰਘ ਲਾਲਪੁਰਾ ਐੱਮ.ਐੱਲ.ਏ ਖਡੂਰ ਸਾਹਿਬ,  ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ. ਐੱਮ .ਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ।

ਇਹ ਵੀ ਪੜ੍ਹੋ- ਦੀਨਾਨਗਰ ਦੇ ਪਿੰਡ ਬਹਿਰਾਮਪੁਰ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ

ਇਸ ਮੌਕੇ ਗੱਲਬਾਤ ਕਰਦਿਆਂ ਜਸਬੀਰ ਸਿੰਘ ਢਿੱਲੋਂ ਸੁਰ ਸਿੰਘ  ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੌਂਪੀ ਹੈ। ਇਹ ਜ਼ਿੰਮੇਵਾਰੀ ਨੂੰ ਉਹ ਤਨ ਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਬੁਲੰਦੀਆਂ ਤੇ ਖੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਮਾਝੇ ਦੇ ਇਸ ਨਿਮਾਣੇ ਜਿਹੇ ਪਰਿਵਾਰ ਨੂੰ ਜੋ ਮਾਣ ਮੁੱਖ ਮੰਤਰੀ ਨੇ ਬਖਸ਼ਿਆ ਹੈ। ਉਸ ਦੇ ਉਹ ਸਦਾ ਹੀ ਰਿਣੀ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਦੇ ਵਿੱਚ ਹਲਕਾ ਖੇਮਕਰਨ ਅਤੇ ਮਾਝੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਜਿਨ੍ਹਾਂ 'ਚ ਨੇਮ ਚੰਦ ਡਾਇਰੈਕਟਰ ਪ੍ਰਬੰਧਕੀ ਟਰਾਂਸਕੋ, ਪਰਮਜੀਤ ਸਿੰਘ ਡਾਇਰੈਕਟਰ ਜਨਰੇਸ਼ਨ, ਡੀ.ਪੀ.ਐੱਸ ਗਰੇਵਾਲ ਡਾਇਰੈਕਟਰ ਵੰਡ, ਰਵਿੰਦਰ ਸਿੰਘ ਸੈਣੀ ਡਾਇਰੈਕਟਰ ਵਣਜ, ਐੱਸ.ਕੇ ਬੇਰੀ ਡਾਇਰੈਕਟਰ ਵਿੱਤ, ਡਾਇਰੈਕਟਰ ਵਿਨੋਦ ਬਾਂਸਲ, ਬਲਦੇਵ ਸਿੰਘ  ਮਿਆਦਿਆਂ ਚੇਅਰਮੈਨ ਪਨਗਰੇਨ, ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਪ੍ਰਧਾਨ ਜ਼ਿਲ੍ਹਾ ਯੋਜਨਾ ਬੋਰਡ ਤਰਨਤਾਰਨ, ਗੁਰਵਿੰਦਰ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਜਸਬੀਰ ਸਿੰਘ, ਹਰਪ੍ਰਤਾਪ ਸਿੰਘ ਮਾਸਟਰ ,ਦਿਲਬਾਗ ਸਿੰਘ ਢਿੱਲੋਂ ਕਨੇਡਾ, ਰਾਣਾ ਰਣਬੀਰ ਸਿੰਘ,  ਸੁਖਵਿੰਦਰ ਸਿੰਘ ਢਿੱਲੋਂ ਪ੍ਰਧਾਨ ਆੜਤ ਯੂਨੀਅਨ ਸੁਰ ਸਿੰਘ,ਹਰਜੀਤ ਸਿੰਘ ਸਮੁੰਦਰੀ ਵਾਲੇ , ਹਰਵਿੰਦਰ ਸਿੰਘ ਬੁਰਜ ਸਿਆਸੀ ਸਲਾਹਕਾਰ ਹਲਕਾ ਵਿਧਾਇਕ ਖੇਮਕਰਨ, ਓਂਕਾਰ  ਸਿੰਘ ਬਾਰੀਆਂ, ਰਸ਼ਪਾਲ ਸਿੰਘ ਸ਼ੇਰਾਂ ਸ਼ਾਹ, ਹਰਪਿੰਦਰ ਸਿੰਘ ਭਿੰਦਾ, ਪ੍ਰਭਦੀਪ ਸਿੰਘ ਸੋਨੂੰ ਸਾਬਕਾ ਸਰਪੰਚ, ਸੁਖਰਾਜ ਸਿੰਘ ਠੱਠਾ, ਭੁਪਿੰਦਰ ਸਿੰਘ ਸੰਧੂ ਅੰਮ੍ਰਿਤਸਰ, ਗੁਰਮੀਤ ਸਿੰਘ ਢਿੱਲੋਂ,  ਧਰਮ ਸਿੰਘ ਸ਼ਾਹ ,ਗੁਰਭੇਜ ਸਿੰਘ, ਰਾਜਬੀਰ ਸਿੰਘ ਢਿੱਲੋਂ, ਨੰਬਰਦਾਰ ਅਵਤਾਰ ਸਿੰਘ ਢਿੱਲੋਂ,  ਤਰਨਬੀਰ ਸਿੰਘ ਢਿੱਲੋਂ, ਸਾਹਿਬ ਸਿੰਘ ਛੀਨਾ, ਹਰਪਾਲ ਸਿੰਘ ਕਾਲੀਆ,ਨਰਬੀਰ ਸਿੰਘ ਸ਼ਾਹ, ਹਰਪਾਲ ਸਿੰਘ ਚੁੰਘ, ਜਸਵਿੰਦਰ ਸਿੰਘ ਮਾੜੀ ਉਦੋਕੇ, ਦਿਲਰਾਜ ਸਿੰਘ ਸਾਈਂ, ਅਮਰੀਕ ਸਿੰਘ ਭਿੱਖੀਵਿੰਡ ,ਰਣਬੀਰ ਸਿੰਘ ,ਧਰਮ ਸਿੰਘ ਸ਼ਾਹ , ਬਾਬਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।  

ਇਹ ਵੀ ਪੜ੍ਹੋ- ਜ਼ਮੀਨ ਗਹਿਣੇ ਧਰ ਕੇ ਗਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸ਼ੱਕੀ ਹਾਲਾਤ 'ਚ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News