ਮੈਂਬਰ ਪਾਰਲੀਮੈਂਟ ਜਸਬੀਰ ਡਿੰਪਾ ਦੇ ਭਰਾ ਰਾਜਨ ਗਿੱਲ ਲੜਨਗੇ ਖਡੂਰ ਸਾਹਿਬ ਤੋਂ ਚੋਣ

Saturday, Jan 29, 2022 - 08:23 PM (IST)

ਮੈਂਬਰ ਪਾਰਲੀਮੈਂਟ ਜਸਬੀਰ ਡਿੰਪਾ ਦੇ ਭਰਾ ਰਾਜਨ ਗਿੱਲ ਲੜਨਗੇ ਖਡੂਰ ਸਾਹਿਬ ਤੋਂ ਚੋਣ

ਰਈਆ (ਸਲਵਾਨ) - ਵਿਧਾਨ ਸਭਾ ਚੋਣਾਂ ਦੀ ਜੰਗ ਹਰ ਪਾਸੇ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਟ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਰਨ ਦੀ ਗੱਲ ’ਤੇ ਮੋਹਰ ਲੱਗ ਗਈ ਹੈ। ਰਈਆ ਵਿਖੇ ਆਪਣੇ ਨਿਵਾਸ ਵਿਖੇ ਹੋਈ ਇੱਕ ਵੱਡੀ ਮੀਟਿੰਗ ’ਚ ਵਰਕਰਾਂ ਦੇ ਭਾਰੀ ਇਕੱਠ ਦੀ ਮੌਜਦਗੀ ’ਚ ਇਹ ਗੱਲ ਕਲੀਅਰ ਕੀਤੀ ਗਈ। ਹਰਭਿੰਦਰ ਸਿੰਘ ਰਾਜਨ ਗਿੱਲ ਇਹ ਚੋਣ ਅਜ਼ਾਦ ਲੜਨਗੇ ਜਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਇਸ ਗੱਲ ਤੇ ਅੱਜ ਸੱਸਪੈਂਸ ਬਣਿਆ ਹੈ, ਜੋ ਅੱਜ ਸ਼ਾਮ ਤੱਕ ਕਲੀਅਰ ਹੋ ਜਾਵੇਗਾ ।


author

rajwinder kaur

Content Editor

Related News