ਜਾਖੜ ਨੂੰ ਪ੍ਰੋ. ਨਿਰਮਲ ਜੌੜਾ ਦਾ ਮਜ਼ਾਕ ਉਡਾਉਣ ਦਾ ਕੋਈ ਅਧਿਕਾਰ ਨਹੀਂ : ਮੰਤਰੀ ਧਾਲੀਵਾਲ

10/26/2023 6:18:25 PM

ਅੰਮ੍ਰਿਤਸਰ- ਪਹਿਲੀ ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਡਾ. ਮਨਮੋਹਨ ਸਿੰਘ ਆਡੀਟੋਰੀਅਮ 'ਚ ਕਰਵਾਏ ਜਾ ਰਹੇ ਆਲ ਪਾਰਟੀ ਵਿਚਾਰ ਵਟਾਂਦਰੇ ਦੇ ਮੰਚ ਸੰਚਾਲਕ ਡਾ. ਨਿਰਮਲ ਜੌੜਾ ਬਾਰੇ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਹਲਕੀ ਪੱਧਰ ਦੀਆਂ ਟਿਪਣੀਆਂ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹਨ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਡਾਇਰੈਕਟਰ ਪੱਧਰ ਦੇ ਪ੍ਰੋਫੈਸਰ ਦੀ ਤੌਹੀਨ ਦੇ ਬਰਾਬਰ ਹੈ।

ਇਹ ਵੀ ਪੜ੍ਹੋ- DJ 'ਤੇ ਗਾਣਾ ਲਗਾਉਣ ਨੂੰ ਲੈ ਕੇ ਹੋਈ ਤਕਰਾਰ, ਚੱਲੀਆਂ ਗੋਲ਼ੀਆਂ, ਭੰਨ੍ਹੀ ਕਾਰ ਤੇ ਬੁਲੇਟ ਮੋਟਰਸਾਈਕ

ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸੁਨੀਲ ਜਾਖੜ ਆਦਤਨ ਹਲਕੀਆਂ ਟਿੱਪਣੀਆਂ ਕਰਕੇ ਜਾਣੇ ਜਾਂਦੇ ਹਨ। ਇਸੇ ਸੁਨੀਲ ਜਾਖੜ ਨੇ ਇੱਕ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਬੰਦ ਕਰਨ ਦੀ ਸਟੇਟਮੈਂਟ ਵੀ ਪੰਜਾਬ ਵਿਧਾਨ ਸਭਾ ਵਿੱਚ ਦਿੱਤੀ ਸੀ।  ਲੋਕਾਂ ਦੀ ਚੁਣੀ ਸਰਕਾਰ ਦੇ ਫ਼ੈਸਲੇ ਦਾ ਮਜ਼ਾਕ ਉਹ ਬੰਦਾ ਉਡਾ ਰਿਹਾ ਹੈ ਜੋ ਪਹਿਲਾਂ ਅਬੋਹਰ ਤੇ ਮਗਰੋਂ ਗੁਰਦਾਸਪੁਰ ਤੋਂ ਨਕਾਰਿਆ ਜਾ ਚੁੱਕਾ ਹੈ। ਇਹੋ ਜਹੀਆਂ ਸਟੇਟਮੈਂਟਸ ਨਾਲ ਸੁਨੀਲ ਜਾਖੜ ਨੂੰ ਆਪਣੀ ਗੁਆਚੀ ਸਿਆਸੀ ਜ਼ਮੀਨ ਨਹੀਂ ਲੱਭ ਸਕਦੀ।

ਇਹ ਵੀ ਪੜ੍ਹੋ- ਵਿਆਹ 'ਚ ਜ਼ਬਰਦਸਤ ਹੰਗਾਮਾ, 400 ਪਲੇਟਾਂ ਦੀ ਕਰਵਾਈ ਸੀ ਬੁਕਿੰਗ ਪਰ ਭੁੱਖੇ ਮੁੜੇ ਬਰਾਤੀ, ਜਾਣੋ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News