ਸਰਪੰਚ ਦੀ ਮੋਟਰ ''ਤੇ ਸ਼ਰਾਰਤੀ ਅਨਸਰ ਨੇ ਰੱਖੀਆਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ, ਪੁਲਸ ਕਰ ਰਹੀ ਜਾਂਚ

Saturday, Feb 10, 2024 - 01:48 PM (IST)

ਸਰਪੰਚ ਦੀ ਮੋਟਰ ''ਤੇ ਸ਼ਰਾਰਤੀ ਅਨਸਰ ਨੇ ਰੱਖੀਆਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ, ਪੁਲਸ ਕਰ ਰਹੀ ਜਾਂਚ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੇ ਪਿੰਡ ਭੋਲਾ ਵਿਖੇ ਅੱਜ ਕਿਸੇ ਪਿੰਡ ਦੇ ਹੀ ਸ਼ਰਾਰਤੀ ਅਨਸਰ ਵੱਲੋਂ ਪਿੰਡ ਦੀ ਸਰਪੰਚ ਦੀ ਮੋਟਰ 'ਤੇ 16 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਰੱਖੀਆਂ ਹੋਈਆਂ ਮਿਲਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮੌਕੇ ਪਿੰਡ ਦੀ ਸਰਪੰਚ ਅਨੀਤਾ ਰਾਣੀ, ਰਮੇਸ਼ ਸਿੰਘ, ਬਜਰੰਗ ਸਿੰਘ, ਕਰਨ ਸਿੰਘ, ਰਛਪਾਲ ਸਿੰਘ, ਜਸਬੀਰ ਸਿੰਘ, ਅਭਿਸ਼ੇਕ ਸਿੰਘ, ਅਜੇ ਸਿੰਘ, ਲਖਮੀ ਦਾਸ, ਬਿਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਭੋਲਾ ਤੋਂ ਥੋੜੀ ਬਾਹਰਵਾਰ ਡਾਲਾ ਰੋਡ 'ਤੇ ਖੇਤਾਂ ਵਿੱਚ ਮੋਟਰ ਲੱਗੀ ਹੋਈ ਹੈ, ਉਹਨਾਂ ਦੱਸਿਆ ਕਿ ਅੱਜ ਜਦੋਂ ਸਵੇਰੇ ਅਚਾਨਕ ਅਸੀਂ ਆਪਣੀ ਮੋਟਰ ਵੱਲ ਗੇੜਾ ਮਾਰਨ ਲਈ ਗਏ ਤਾਂ ਸਾਡੀ ਮੋਟਰ ਦੀ ਛੱਤ ਤੇ ਨਜਾਇਜ਼ ਸ਼ਰਾਬ ਦੀਆਂ 16 ਦੇ ਕਰੀਬ ਬੋਤਲਾਂ ਪਈਆਂ ਹੋਈਆਂ ਸਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ 13 ਫਰਵਰੀ ਤੋਂ ਪਹਿਲਾਂ ਮੰਗਾਂ ਦਾ ਦੇਵੇ ਜਵਾਬ, ਦਿੱਲੀ ਮਾਰਚ ਦੀਆਂ ਤਿਆਰੀਆਂ ਮੁਕੰਮਲ

ਇਸ ਸਬੰਧੀ ਤੁਰੰਤ ਬਹਿਰਾਮਪੁਰ ਪੁਲਸ ਨੂੰ ਸੂਚਿਤ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ਰਾਰਤ ਕੀਤੀ ਗਈ ਤਾਂ ਕਿ ਪਿੰਡ ਦੇ ਮਹਿਲਾ ਸਰਪੰਚ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬਦਨਾਮ ਕੀਤਾ ਜਾ ਸਕੇ ਜਾਂ ਫਿਰ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਤਹਿਤ ਇਹ ਕੰਮ ਕੀਤਾ ਗਿਆ ਹੈ। ਸਰਪੰਚ ਅਨੀਤਾ ਨੇ ਦੱਸਿਆ ਕਿ ਮੇਰੇ ਪਤੀ ਬਾਹਰ ਨੌਕਰੀ ਕਰਦੇ ਹਨ, ਜਿਸ ਕਾਰਨ ਕਿਸੇ ਵੱਲੋਂ ਸਾਨੂੰ ਝੂਠਾ ਫਸਾਉਣ ਦੇ ਚੱਕਰ ਵਿੱਚ ਇਹ ਸ਼ਰਾਰਤ ਕੀਤੀ ਗਈ ਹੈ।

 ਇਹ ਵੀ ਪੜ੍ਹੋ : ਭਾਜਪਾ ਪ੍ਰਤੀ ਤਿੱਖੇ ਹੋਏ ਨਵਜੋਤ ਸਿੱਧੂ ਦੇ ਤੇਵਰ, ਦਿੱਤੀ ਇਹ ਪ੍ਰਤਿਕਿਰਿਆ

ਇਸ ਸਬੰਧੀ ਤੁਰੰਤ ਬਹਿਰਾਮਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਹਿਰਾਮਪੁਰ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਹ ਨਜਾਇਜ ਸ਼ਰਾਬ ਨੂੰ  ਆਪਣੇ ਕਬਜ਼ੇ 'ਚ ਲੈ ਲਿਆ ਹੈ, ਉੱਥੇ ਦੂਜੇ ਪਾਸੇ ਥਾਣਾ ਮੁਖੀ ਬਹਿਰਾਮਪੁਰ ਮੈਡਮ ਰੰਜਨੀ ਬਾਲਾ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News