ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ 18 ਨੂੰ ਹੋਵੇਗਾ ਇਤਿਹਾਸਕ ਖੂਹ ਦਾ ਉਦਘਾਟਨ

02/14/2023 5:52:02 PM

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਜ. ਬ.)- ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ 4 ਉਦਾਸੀਆਂ ਦੌਰਾਨ ਜਦ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਪੱਖੋਕੇ ਰੰਧਾਵਾ ਆਏ ਸਨ ਤਾਂ ਸਭ ਤੋਂ ਪਹਿਲਾਂ ਪਿੰਡੋਂ ਬਾਹਰ ਪਿੰਡ ਪੱਖੋਕੇ ਰੰਧਾਵਾ ਦੇ ਜੱਟ ਬਾਬਾ ਅਜਿਤਾ ਰੰਧਾਵਾ ਜੀ ਦੇ ਇਸ ਖੂਹ ’ਤੇ ਹੀ ਬਿਰਾਜੇ ਸਨ ਤੇ ਵਿਸਰਾਮ ਕੀਤਾ ਸੀ। ਇਸ ਅਸਥਾਨ ’ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਬਾ ਅਜਿਤਾ ਰੰਧਾਵਾ ਨਾਲ ਕਈ ਦਿਨ ਗੋਸ਼ਟੀ ਵੀ ਹੋਈ ਸੀ।

ਇਹ ਵੀ ਪੜ੍ਹੋ- ਸੱਤ ਜਨਮਾਂ ਦੇ ਸਾਥੀ ਬਣੇ 'ਲਵਪ੍ਰੀਤ ਤੇ ਬਾਣੀ', ਨੇਤਰਹੀਣ ਜੋੜੇ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਈਆਂ ਲਾਵਾਂ

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਕਾਰ ਸੇਵਾ ਦੀਆਂ ਸਿਵਾਵਾਂ ਨਿਭਾਈਆਂ ਜਾ ਰਹੀਆਂ ਹਨ। ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਇਮਾਰਤ ਦੀ ਕਾਰ ਸੇਵਾ ਨੂੰ ਮੁਕੰਮਲ ਕਰਨ ਉਪਰੰਤ ਬਾਬਾ ਜੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਗੁੰਬਦਾਂ ਤੇ ਸੋਨਾ ਲਗਾਉਣ ਅਤੇ ਇਸ ਇਤਿਹਾਸਕ ਖੂਹ ਬਾਬਾ ਅਜਿਤਾ ਰੰਧਾਵਾ ਜੀ ਦੀ ਕਾਰ ਸੇਵਾ ਚਲਦੀ ਆ ਰਹੀ ਹੈ। ਇਸ ਇਤਿਹਾਸਕ ਖੂਹ (ਸ੍ਰੀ ਬਾਉਲੀ ਸਾਹਿਬ) ਨੂੰ ਮਹਾਪੁਰਖਾਂ ਵੱਲੋਂ ਫਿਰ ਉਹੀ ਪੁਰਾਤਨ ਦਿੱਖ ਦਿੱਤੀ ਜਾ ਰਹੀ ਹੈ। ਅਗਲੇ ਕੁਝ ਦਿਨਾਂ ਤਕ ਹਰਟ ਅਤੇ ਟਿੰਡਾਂ ਸਮੇਤ ਫਿਰ ਪੁਰਾਣੀ ਦਿੱਖ ਨਜ਼ਰ ਆਵੇਗਾ।

ਇਹ ਵੀ ਪੜ੍ਹੋ- ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ

ਇਸ ਇਤਿਹਾਸਿਕ ਖੂਹ ਦੀ ਕਾਰ ਸੇਵਾ ਜੋ ਬਹੁਤ ਹੀ ਜਲਦ ਮੁਕੰਮਲ ਹੋ ਰਹੀ ਹੈ ਅਤੇ 18 ਫਰਵਰੀ 2023 ਨੂੰ ਇਸ ਇਤਿਹਾਸਕ ਖੂਹ ਦਾ ਸੰਗਤਾਂ ਦਰਸ਼ਨ ਕਰ ਸਕਦੀਆਂ ਹਨ। ਜੋੜ ਮੇਲਾ ਸ੍ਰੀ ਚੋਲਾ ਸਾਹਿਬ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਇਸ ਪੁਰਾਤਨ ਖੂਹ ਦੇ ਦਰਸ਼ਨ ਦੀਦਾਰੇ ਵੀ ਕਰਨਗੀਆਂ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਭਰੇ ਬਾਜ਼ਾਰ 'ਚ ਨੌਜਵਾਨ 'ਤੇ ਹਮਲਾ ਕਰ ਲੁੱਟੇ ਲੱਖਾਂ ਰੁਪਏ

ਇਸ ਸਬੰਧੀ ਬਾਬਾ ਬਿਸਨ ਸਿੰਘ ਕਾਰ ਸੇਵਾ ਖਡੂਰ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ ਦੇ ਮੈਨੇਜਰ ਬਲਜੀਤ ਸਿੰਘ ਤਲਵੰਡੀ ਰਾਮਾ ਨੇ ਦੱਸਿਆ ਕਿ 18 ਫਰਵਰੀ ਨੂੰ ਇਸ ਖੂਹ ਦੇ ਸੇਵਾ ਕਾਰਜਾਂ ਦੀ ਸੰਪੂਰਨਤਾ ’ਤੇ ਹੋ ਰਹੇ ਉਦਘਾਟਨੀ ਸਮਾਗਮ ’ਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪੰਥਕ ਪੰਥ ਦੀਆਂ ਮਹਾਨ ਸ਼ਖਸੀਅਤਾਂ ਅਤੇ ਵੱਡੀ ਗਿਣਤੀ ’ਚ ਸੰਗਤਾਂ ਪਹੁੰਚ ਰਹੀਆਂ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Anuradha

Content Editor

Related News