ਭਾਰਤ-ਪਾਕਿ ਸਰਹੱਦ ਤੋਂ ਢਾਈ ਕਰੋੜ ਦੀ ਹੈਰੋਇਨ ਡਰੋਨ ਸਮੇਤ ਬਰਾਮਦ
Wednesday, Sep 11, 2024 - 06:32 PM (IST)
ਬਟਾਲਾ (ਸਾਹਿਲ)- 113 ਬਟਾਲੀਅਨ ਬੀ. ਐੱਸ. ਐੱਫ਼ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਢਾਈ ਕਰੋੜ ਰੁਪਏ ਦੀ ਹੈਰੋਇਨ ਡਰੋਨ ਸਮੇਤ ਬਰਾਮਦ ਕਰਕੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਦੇ ਹਵਾਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ਼. ਦੇ ਉੱਚ ਅਧਿਕਾਰੀਆਂ ਨੇ ਪੁਲਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਇਤਲਾਹ ਦਿੱਤੀ ਸੀ ਕਿ 113 ਬਟਾਲੀਅਨ ਦੀ ਬੀ. ਐੱਸ. ਐੱਫ਼. ਦੀ ਆਬਾਦ ਪੋਸਟ ਨੇੜੇ 45 ਨੰਬਰ ਪਿੱਲਰ ਕੋਲ ਇਕ ਪੈਕੇਟ ਹੈਰੋਇਨ ਜਿਸ ਨਾਲ ਡਰੋਨ ਬੱਝਾ ਹੋਇਆ ਹੈ, ਜੋਕਿ ਉਥੇ ਪਿਆ ਹੈ। ਜਿਸ ’ਤੇ ਐੱਸ. ਐੱਚ. ਓ. ਡੇਰਾ ਬਾਬਾ ਨਾਨਕ ਕੁਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਉਕਤ ਪੈਕੇਟ ਅਤੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਪੈਕੇਟ ਨੂੰ ਡਰੋਨ ਰਾਹੀਂ ਪਾਕਿ ਤਸਕਰਾਂ ਵੱਲੋਂ ਭਾਰਤ ਦੀ ਸਰਹੱਦ ਅੰਦਰ ਸੁੱਟਿਆ ਗਿਆ ਹੈ, ਜਿਸ ਦਾ ਭਾਰ ਕਰੀਬ ਅੱਧਾ ਕਿਲੋ ਹੈ।
ਇਹ ਵੀ ਪੜ੍ਹੋ-ਆਸਟ੍ਰੇਲੀਆ ਤੋਂ ਆਇਆ ਲਾੜਾ ਵਿਆਹ ਕਰਕੇ ਕਰ ਗਿਆ ਕਾਰਾ, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ