ਤੇਜ਼ ਮੀਂਹ ਅਤੇ ਝੱਖੜ ਨੇ ਖੇਤਾਂ ’ਚ ਵਿਛਾਈ ਝੋਨੇ ਦੀ ਫਸਲ, ਮਾਯੂਸ ਹੋਏ ਕਿਸਾਨ
Monday, Oct 07, 2024 - 12:20 PM (IST)
ਗੁਰਦਾਸਪੁਰ (ਹਰਮਨ, ਵਿਨੋਦ)-ਬੀਤੀ ਦਿਨੀਂ ਗੁਰਦਾਸਪੁਰ ਅਤੇ ਆਸ ਪਾਸ ਇਲਾਕੇ ’ਚ ਆਏ ਤੇਜ਼ ਮੀਂਹ ਅਤੇ ਝੱਖੜ ਨੇ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਕਾਰਨ ਕਈ ਥਾਈਂ ਪੱਕਣ ਕਿਨਾਰੇ ਪਹੁੰਚ ਚੁੱਕੀ ਝੋਨੇ ਦੀ ਫਸਲ ਖੇਤਾਂ ਵਿਚ ਵਿਛ ਗਈ ਹੈ। ਇਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਕਈ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਹੀ ਦਿਨਾਂ ਬਾਅਦ ਝੋਨੇ ਦੀ ਫਸਲ ਪੱਕ ਕੇ ਤਿਆਰ ਹੋਣੀ ਸੀ ਅਤੇ ਵਾਢੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਪਰ ਬੀਤੀ ਰਾਤ ਆਏ ਇਸ ਤੇਜ਼ ਝੱਖੜ ਕਾਰਨ ਬਹੁਤ ਸਾਰੇ ਖੇਤਾਂ ’ਚ ਫਸਲ ਵਿਕ ਗਈ ਹੈ। ਉਨ੍ਹਾਂ ਕਿਹਾ ਕਿ ਇਸ ਫਸਲ ਕਾਰਨ ਫਸਲ ਦਾ ਨੂੰ ਕੱਟਣਾ ਮੁਸ਼ਕਲ ਹੋਵੇਗਾ ਤੇ ਇਸ ਨਾਲ ਫਸਲ ਦੀ ਪੈਦਾਵਾਰ ’ਤੇ ਵੀ ਭਾਰੀ ਅਸਰ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖ਼ਰਾਬ ਹੋਈ ਫਸਲ ਦੀ ਗਰਦਾਵਰੀ ਕਰਾਵੇ।
ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
ਦੂਜੇ ਪਾਸੇ ਇਸ ਬਾਰਿਸ਼ ਕਾਰਨ ਮੌਸਮ ’ਚ ਮੁੜ ਤਬਦੀਲੀ ਆਈ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਕਾਫੀ ਜ਼ਿਆਦਾ ਹੋ ਰਿਹਾ ਸੀ, ਜਿਸ ਕਾਰਨ ਅਕਤੂਬਰ ਦੇ ਮਹੀਨੇ ’ਚ ਵੀ ਲੋਕਾਂ ਨੂੰ ਕਾਫੀ ਗਰਮੀ ਸਹਿਣ ਕਰਨੀ ਪੈ ਰਹੀ ਸੀ ਪਰ ਬਾਰਿਸ਼ ਕਾਰਨ ਇਸ ਇਲਾਕੇ ਅੰਦਰ ਮੌਸਮ ’ਚ ਠੰਢਕ ਵਧ ਗਈ ਹੈ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਇਸ ਬਾਰਿਸ਼ ਕਾਰਨ ਕਈ ਰੁੱਖ ਵੀ ਪੁੱਟੇ ਗਏ ਅਤੇ ਟਾਹਣੇ ਟੁੱਟਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਇਸ ਕਾਰਨ ਗੁਰਦਾਸਪੁਰ ਸ਼ਹਿਰ ਸਮੇਤ ਪਿੰਡਾਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਅਤੇ ਕਈ ਥਾਈਂ ਰਾਤ ਸਮੇ ਬਿਜਲੀ ਬੰਦ ਰਹੀ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8