ਹਰਮੀਤ ਸਿੰਘ ਸੰਧੂ ਵਲੋਂ ਬੱਬੂ ਗੰਡੀਵਿੰਡ ਨਾਲ ਦੁੱਖ ਪ੍ਰਗਟ
Friday, Mar 23, 2018 - 10:50 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) : ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸੀਨੀਅਰ ਅਕਾਲੀ ਆਗੂ ਜਗਬੀਰ ਸਿੰਘ ਢਿੱਲੋਂ ਬੱਬੂ ਗੰਡੀਵਿੰਡ ਨਾਲ ਉਨ੍ਹਾਂ ਦੀ ਮਾਤਾ ਦਵਿੰਦਰ ਕੌਰ ਢਿੱਲੋਂ ਦੇ ਅਕਾਲ ਚਲਾਣੇ 'ਤੇ ਹਰਮੀਤ ਸਿੰਘ ਸੰਧੂ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮਾਤਾ ਦਵਿੰਦਰ ਕੌਰ ਢਿੱਲੋਂ ਦੇ ਇਸ ਸੰਸਾਰ ਤੋਂ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡੀ ਘਾਟ ਪਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਪਰਿਵਾਰ ਨਾਲ ਖੜਾ ਹੈ। ਇਸ ਮੌਕੇ ਜਗਬੀਰ ਸਿੰਘ ਬੱਬੂ ਗੰਡੀਵਿੰਡ ਅਤੇ ਨਵਤੇਜ ਸਿੰਘ ਗੰਡੀਵਿੰਡ ਨਾਲ ਕਿਸਾਨ ਆਗੂ ਜਸਬੀਰ ਸਿੰਘ ਗੰਡੀਵਿੰਡ, ਅਕਾਲੀ ਆਗੂ ਯਾਦੋ ਭੱਠੇ ਵਾਲੇ, ਸਤਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਕਾਮਰੇਡ ਜਸਪਾਲ ਸਿੰਘ ਢਿੱਲੋਂ ਆਦਿ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।