ਗੱਡੀਆਂ ’ਚ ਹੋਈ ਜ਼ਬਰਦਸਤ ਟੱਕਰ, ਦੋ ਜ਼ਖ਼ਮੀ
Tuesday, May 12, 2026 - 01:34 PM (IST)
ਝਬਾਲ (ਨਰਿੰਦਰ)- ਨੇੜਲੇ ਪਿੰਡ ਮੰਨਣ ਨੇੜੇ ਲਾਲੂ ਘੁੰਮਣ ਰੋਡ ’ਤੇ ਦੁੱਧ ਲੈ ਕੇ ਜਾ ਰਹੇ ‘ਛੋਟੇ ਹਾਥੀ’ ਅਤੇ ਇਕ ਧਾਰਮਿਕ ਡੇਰੇ ਦੀ ਇਨੋਵਾ ਕਾਰ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਦੌਰਾਨ ਦੁੱਧ ਵਾਲੀ ਗੱਡੀ ਦਾ ਚਾਲਕ ਅਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਇਕੱਠੇ ਹੋਏ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਮੌਕੇ ’ਤੇ ਹਾਜ਼ਰ ਜਤਿੰਦਰ ਸਿੰਘ ਮੰਨਣ, ਕੁਲਦੀਪ ਸਿੰਘ ਜੌਹਲ, ਚਮਕੌਰ ਸਿੰਘ ਲਾਲੂ ਘੁੰਮਣ ਅਤੇ ਜ਼ੋਬਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸਥਿਤ ‘ਸੰਧੂ ਡੇਅਰੀ’ ਦੇ ਕਰਿੰਦੇ ਗੁਰਮਨ ਸਿੰਘ ਅਤੇ ਪ੍ਰਭਦੀਪ ਸਿੰਘ ਰੋਜ਼ਾਨਾ ਵਾਂਗ ਆਪਣੇ ਟੈਂਪੂ (ਛੋਟਾ ਹਾਥੀ) ’ਤੇ ਪਿੰਡ ਲਾਲੂ ਘੁੰਮਣ ਤੋਂ ਦੁੱਧ ਲੈਣ ਜਾ ਰਹੇ ਸਨ। ਜਦੋਂ ਉਹ ਪਿੰਡ ਮੰਨਣ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਇਨੋਵਾ ਗੱਡੀ, ਜਿਸ ’ਤੇ ‘ਕਾਰ ਸੇਵਾ’ ਲਿਖਿਆ ਹੋਇਆ ਸੀ, ਬੇਕਾਬੂ ਹੋ ਕੇ ਉਨ੍ਹਾਂ ਵਿਚ ਜਾ ਵੱਜੀ। ਇਸ ਹਾਦਸੇ ਵਿਚ ਗੁਰਮਨ ਸਿੰਘ ਅਤੇ ਪ੍ਰਭਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ 'ਤੇ ਮੁਕੰਮਲ ਪਾਬੰਦੀ
ਹੈਰਾਨੀਜਨਕ ਤੱਥ ਉਦੋਂ ਸਾਹਮਣੇ ਆਏ ਜਦੋਂ ਲੋਕਾਂ ਨੇ ਦੁਰਘਟਨਾਗ੍ਰਸਤ ਇਨੋਵਾ ਗੱਡੀ ਦੀ ਜਾਂਚ ਕੀਤੀ। ਗੱਡੀ ’ਤੇ ਨੀਲੇ ਰੰਗ ਦਾ ਝੰਡਾ ਲੱਗਾ ਹੋਇਆ ਸੀ । ਇਕੱਤਰ ਲੋਕਾਂ ਅਨੁਸਾਰ ਗੱਡੀ ਵਿਚੋਂ ਅੰਮ੍ਰਿਤਸਰ ਦੀ ਇਕ ਸੰਸਥਾ ਦੀਆਂ ਉਗਰਾਹੀ ਵਾਲੀਆਂ ਸਲਿੱਪਾਂ ਤੋਂ ਇਲਾਵਾ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਪੰਨੀਆਂ ਅਤੇ ਮੀਟ ਵਾਲਾ ਲਿਫ਼ਾਫ਼ਾ ਵੀ ਬਰਾਮਦ ਹੋਇਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5 ਕਰੋੜ ਦਾ ਗਾਂਜਾ ਜ਼ਬਤ
ਮੌਕੇ ’ਤੇ ਪੁੱਜੀ ਥਾਣਾ ਝਬਾਲ ਦੀ ਪੁਲਸ ਨੇ ਇਨੋਵਾ ਚਾਲਕ ਗੁਰਜੰਟ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕਾਜ਼ੀ ਕੋਟ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁੱਛਗਿੱਛ ਦੌਰਾਨ ਚਾਲਕ ਨੇ ਦੱਸਿਆ ਕਿ ਉਹ ਦਿਹਾੜੀ ’ਤੇ ਡੇਰੇ ਦੀ ਗੱਡੀ ਚਲਾਉਂਦਾ ਹੈ। ਗੱਡੀ ਵਿਚੋਂ ਮਿਲੀਆਂ ਨਸ਼ੇ ਵਾਲੀਆਂ ਪੰਨੀਆਂ ਬਾਰੇ ਉਸ ਨੇ ਅਣਜਾਣਤਾ ਪ੍ਰਗਟਾਈ, ਜਦ ਕਿ ਮੀਟ ਬਾਰੇ ਉਸ ਦਾ ਕਹਿਣਾ ਸੀ ਕਿ ਇਹ ‘ਬਾਜ਼’ (ਪੰਛੀ) ਦੇ ਖਾਣ ਲਈ ਰੱਖਿਆ ਹੋਇਆ ਸੀ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ ਨੂੰ ਹੋਣਗੇ ਵਿਸ਼ਾਲ ਸਮਾਗਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
