ਅੱਗ ਲੱਗਣ ਨਾਲ ਗੁੱਜਰ ਦੀਆਂ 200 ਗੱਠਾਂ ਪਰਾਲੀ ਸੜ ਕੇ ਹੋਈਆਂ ਸੁਆਹ, 2 ਲੱਖ ਤੋਂ ਵੱਧ ਹੋਇਆ ਨੁਕਸਾਨ
Thursday, May 28, 2026 - 06:36 PM (IST)
ਤਰਨਤਾਰਨ (ਰਮਨ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਅੱਲ੍ਹੋਵਾਲ ਵਿਖੇ ਵੀਰਵਾਰ ਦੁਪਹਿਰ ਗੁੱਜਰ ਵੱਲੋਂ ਸਟੋਰ ਕਰਕੇ ਰੱਖੀਆਂ ਪਰਾਲੀ ਦੀਆਂ ਕਰੀਬ 200 ਗੱਠਾਂ ਨੂੰ ਅਚਾਨਕ ਅੱਗ ਲੱਗਣ ਨਾਲ ਸੜਕੇ ਸਵਾਹ ਹੋ ਗਈਆਂ। ਇਸ ਅੱਗ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਨਗਰ ਕੌਂਸਲ ਤਰਨਤਾਰਨ ਦੀਆਂ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਉਪਰ ਕਾਬੂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਅੱਗ ਦੇ ਚੱਲਦਿਆਂ ਗੁੱਜਰ ਦਾ ਕਰੀਬ 2 ਲੱਖ ਰੁਪਏ ਦੇ ਕਰੀਬ ਨੁਕਸਾਨ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ ਤੇ ਤਲਵਾਰਾਂ, ਕਾਰ ਪਾਰਕਿੰਗ ਨੂੰ ਲੈ ਕੇ ਛਿੜਿਆ ਸੀ ਵਿਵਾਦ
ਮਿਲੀ ਜਾਣਕਾਰੀ ਦੇ ਅਨੁਸਾਰ ਹਨੀਫ ਮੁਹੰਮਦ ਪੁੱਤਰ ਰਹਿਦੀਨ ਵਾਸੀ ਅੱਲ੍ਹੋਵਾਲ ਵੱਲੋਂ ਇਕ ਖਾਲੀ ਜਗ੍ਹਾ ਉਪਰ ਪਰਾਲੀ ਦੀਆਂ ਮਸ਼ੀਨੀ ਗੱਠਾਂ ਜਿਨ੍ਹਾਂ ਦੀ ਗਿਣਤੀ ਕਰੀਬ 200 ਦੇ ਕਰੀਬ ਦੱਸੀ ਜਾ ਰਹੀ ਹੈ ਨੂੰ ਸਟੋਰ ਕਰਕੇ ਰੱਖਿਆ ਗਿਆ ਸੀ। ਵੀਰਵਾਰ ਦੁਪਹਿਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਸਿਗਰਟ-ਬੀੜੀ ਪੀਣ ਤੋਂ ਬਾਅਦ ਉਸ ਨੂੰ ਇਨ੍ਹਾਂ ਗੱਠਾਂ ਦੇ ਕੋਲ ਸੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਹਵਾ ਦੇ ਚੱਲਦਿਆਂ ਅੱਗ ਨੇ ਹੌਲੀ-ਹੌਲੀ ਭਿਆਨਕ ਰੂਪ ਧਾਰਨ ਕਰ ਲਿਆ। ਇਸ ਅੱਗ ਵੱਲੋਂ ਗੱਠਾਂ ਨੂੰ ਆਪਣੀ ਲਪੇਟ ਵਿਚ ਲੈਂਦੇ ਹੋਏ ਸੜ ਕੇ ਸਵਾਹ ਕਰ ਦਿੱਤਾ ਗਿਆ। ਇਸ ਅੱਗ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਨਗਰ ਕੌਂਸਲ ਤਰਨਤਾਰਨ ਦੀਆਂ ਤਿੰਨ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਵੱਲੋਂ ਅੱਗ ਉਪਰ ਕਾਬੂ ਪਾਉਣ ਲਈ ਕਰੀਬ ਚਾਰ ਘੰਟੇ ਦੀ ਮੁਸ਼ੱਕਤ ਕਰਨੀ ਪਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸ ਦੀਆਂ ਲਪਟਾਂ ਆਸਮਾਨ ਤੱਕ ਪੁੱਜਣ ਲੱਗ ਪਈਆਂ ਅਤੇ ਆਸ-ਪਾਸ ਸੰਘਣੇ ਕਾਲੇ ਧੂੰਏਂ ਨੇ ਘੇਰਾ ਪਾ ਲਿਆ ਹਾਲਾਂਕਿ ਇਸ ਅੱਗ ਦੇ ਚੱਲਦਿਆਂ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਪ੍ਰੰਤੂ ਪਰਾਲੀ ਦੇ ਮਾਲਕ ਹਨੀਫ ਵੱਲੋਂ ਦੱਸਣ ਅਨੁਸਾਰ ਉਸਦਾ ਕਰੀਬ 2 ਲੱਖ ਰੁਪਏ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ। ਪੀੜਤ ਗੁੱਜਰ ਹਨੀਫ ਵੱਲੋਂ ਸਰਕਾਰ ਪਾਸੋਂ ਇਸ ਹਾਦਸੇ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇਥੇ ਦੱਸਣਯੋਗ ਹੈ ਕਿ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਕੀਤੀ ਗਈ ਮਿਹਨਤ ਤੋਂ ਬਾਅਦ ਅੱਗ ਉਪਰ ਕਾਬੂ ਪਾਏ ਜਾਣ ਨੂੰ ਲੈ ਕੇ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ ਉਪਰ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਕਈ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੇ ਅਸਾਰ, ਇਸ ਦਿਨ ਤੋਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
