ਕੈਨੇਡਾ ਤੋਂ ਦਿੱਲੀ ਦੀ ਅਪ ਡਾਊਨ ਹਵਾਈ ਟਿਕਟ ਕਰਵਾਉਣ ਦੇ ਨਾਮ ’ਤੇ ਮਾਰੀ ਠੱਗੀ, ਤਿੰਨ ਮੁਲਜ਼ਮਾਂ 'ਤੇ ਮਾਮਲਾ ਦਰਜ

Friday, Oct 31, 2025 - 01:22 PM (IST)

ਕੈਨੇਡਾ ਤੋਂ ਦਿੱਲੀ ਦੀ ਅਪ ਡਾਊਨ ਹਵਾਈ ਟਿਕਟ ਕਰਵਾਉਣ ਦੇ ਨਾਮ ’ਤੇ ਮਾਰੀ ਠੱਗੀ, ਤਿੰਨ ਮੁਲਜ਼ਮਾਂ 'ਤੇ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)- ਕਨੈਡਾ ਤੋਂ ਦਿੱਲੀ ਦੀ ਅੱਪ ਡਾਊਨ ਹਵਾਈ ਟਿਕਟ ਕਰਵਾਉਣ ਦੇ ਨਾਮ ’ਤੇ 6,31,247 ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮਾਂ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਉਗਰਾ ਥਾਣਾ ਦੋਰਾਂਗਲਾ ਜ਼ਿਲਾ ਗੁਰਦਾਸਪੁਰ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਭੈਣ ਅਰਸ਼ਦੀਪ ਕੌਰ ਦੀ ਕਨੈਡਾ ਤੋਂ ਦਿੱਲੀ ਦੀ ਅੱਪ ਡਾਊਨ ਹਵਾਈ ਟਿਕਟ ਕਰਵਾਉਣ ਦੇ ਨਾਮ ’ਤੇ 6,31,247 ਰੁਪਏ ਦੀ ਠੱਗੀ ਮੁਲਜ਼ਮ ਮਨਜੋਤ ਸਿੰਘ , ਰਮਜੋਤ ਸਿੰਘ ਪੁੱਤਰਾਨ ਤੇਜਿੰਦਰ ਸਿੰਘ , ਤੇਜਿੰਦਰ ਸਿੰਘ ਪੁੱਤਰ ਅਣਪਛਾਤੇ ਵਾਸੀਆਨ ਮਕਾਨ ਨੰਬਰ 478 , ਨਵਜੀਵਨੀ ਇੰਸਟੀਚਿਊਟ ਸੂਲਰ ਪਟਿਆਲਾ ਨੇ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉੱਚ ਪੁਲਸ ਅਧਿਕਾਰੀਆਂ ਵੱਲੋਂ ਕਰਨ ਤੋਂ ਬਾਅਦ ਉਕਤ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।


author

Shivani Bassan

Content Editor

Related News