ਸਿਹਤ ਵਿਭਾਗ ਦੀ ਟੀਮ ਨੇ ਆਟਾ ਮਿੱਲ ਤੇ ਤੇਲ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਕੀਤੀ ਛਾਪੇਮਾਰੀ

Wednesday, Sep 26, 2018 - 04:19 AM (IST)

ਸਿਹਤ ਵਿਭਾਗ ਦੀ ਟੀਮ ਨੇ ਆਟਾ ਮਿੱਲ ਤੇ ਤੇਲ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਕੀਤੀ ਛਾਪੇਮਾਰੀ

ਅੰਮ੍ਰਿਤਸਰ,  (ਦਲਜੀਤ ਸ਼ਰਮਾ)- ਫੂਡ ਕਮਿਸ਼ਨਰ ਕਾਹਨ ਸਿੰਘ ਪਨੂੰ ਦੇ  ਹੁਕਮਾਂ ’ਤੇ ਸਿਹਤ ਵਿਭਾਗ ਦੀ ਟੀਮ ਨੇ ਆਟਾ ਮਿੱਲ ਅਤੇ ਤੇਲ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਛਾਪੇਮਾਰੀ ਕੀਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦਿਆਂ 13 ਦੇ ਕਰੀਬ ਖੁਰਾਕ ਪਦਾਰਥਾਂ ਦੇ ਸੈਂਪਲ ਭਰੇ ਹਨ ਜਿਨ੍ਹਾਂ ਦੀ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਫੋਕਲ ਪੁਆਇੰਟ ਸਥਿਤ ਬੱਲ ਕਲਾਂ ’ਚ ਮੌਜੂਦ ਸ਼ਿਵ ਸ਼ਕਤੀ ਫਲੋਰ ਮਿੱਲਜ਼ ’ਤੇ ਛਾਪੇਮਾਰੀ ਕਰ ਕੇ ਉਥੇ ਆਟਾ ਅਤੇ ਮੈਦਾ ਦੇ 3 ਸੈਂਪਲ ਭਰੇ ਹਨ। ਇਸੇ ਤਰ੍ਹਾਂ ਤਰਨਤਾਰਨ ਰੋਡ ਸਥਿਤ ਹਿੰਦੁਸਤਾਨ ਟ੍ਰੇਡਰ ’ਤੇ ਛਾਪੇਮਾਰੀ ਕਰ ਕੇ ਤੇਲ ਦੇ 3 ਸੈਂਪਲ ਲੈ ਕੇ ਜਾਂਚ  ਲਈ ਭੇਜ ਦਿੱਤੇ ਹਨ। ਡਾ. ਭਾਗੋਵਾਲੀਆ ਨੇ ਕਿਹਾ ਕਿ ਕਚਹਿਰੀ ਚੌਕ ਸਥਿਤ ਬੀਕਾਨੇਰੀ ਸੀਵਟਸ ਤੇ ਖੋਆ, ਬਰਫੀ, ਕਲਾਕੰਦ, ਮੱਠੀ ਅਤੇ ਬਿਸਕੁਟ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਇਸ ਦੇ ਇਲਾਵਾਂ ਤਿੰਨ ਹੋਰ ਸੈਂਪਲ ਵੱਖ -ਵੱਖ ਸਥਾਨਾਂ ਤੋਂ ਲਏ ਗਏ ਹਨ।   


Related News