ਅਸਲੇ ਦੀ ਰਿਕਵਰੀ ਕਰਵਾਉਣ ਗਈ ਪੁਲਸ ਪਾਰਟੀ ’ਤੇ ਫਾਇਰਿੰਗ, ਜਵਾਬੀ ਕਾਰਵਾਈ ’ਚ ਮੁਲਜ਼ਮ ਜ਼ਖ਼ਮੀ
Tuesday, Mar 11, 2025 - 12:24 PM (IST)

ਜੰਡਿਆਲਾ ਗੁਰੂ (ਜ.ਬ.)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਅਤੇ ਪਿਸਤੌਲ ਦੀ ਰਿਕਵਰੀ ਲਈ ਲਿਆਂਦੇ ਗਏ ਕਥਿਤ ਮੁਲਜ਼ਮ ਦਰਮਿਆਨ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ. ਪੀ. ਅੰਮ੍ਰਿਤਸਰ ਦਿਹਾਤੀ ਹਰਿੰਦਰ ਸਿੰਘ ਨੇ ਦੱਸਿਆ ਕਿ 8 ਮਾਰਚ ਨੂੰ ਰਾਤ ਸਮੇਂ ਜੰਡਿਆਲਾ ਹਾਈਵੇ ’ਤੇ ਇਕ ਫਿਸ਼ ਸ਼ਾਪ ਨੇੜਿਓਂ ਕਥਿਤ ਮੁਲਜ਼ਮਾਂ ਨੇ ਗੰਨ ਪੁਆਇੰਟ ’ਤੇ ਇਕ ਫਾਰਚੂਨਰ ਗੱਡੀ ਦੀ ਖੋਹ ਕੀਤੀ ਸੀ। ਇਸ ਸਬੰਧੀ ਅਰਮਾਨਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕੋਟਲੀ ਗੁੱਜਰਾਂ ਨੇ ਉਕਤ ਘਟਨਾ ਸਬੰਧੀ ਜੰਡਿਆਲਾ ਗੁਰੂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ- ਵਿਜੀਲੈਂਸ ਵਿਭਾਗ ਦੀ ਮਿਹਨਤ ਦੇ ਫਿਰ ਜਾਂਦਾ ਪਾਣੀ, ਜਦ ਅਦਾਲਤ ’ਚ ਮੁਕਰ ਜਾਂਦੇ ਨੇ ਗਵਾਹ
ਇਸ ਸਬੰਧੀ ਡੀ. ਐੱਸ. ਪੀ. ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਉਕਤ ਖੋਹੀ ਹੋਈ ਗੱਡੀ ਇਲਾਕੇ ਵਿਚ ਘੁੰਮਦੀ ਦੇਖੀ ਗਈ, ਜਿਸ ਤੋਂ ਬਾਅਦ ਪੁਲਸ ਨੇ ਗੱਡੀ ਵਿਚ ਸਵਾਰ ਦੋ ਕਥਿਤ ਮੁਲਜ਼ਮਾਂ ਨੂੰ ਗੱਡੀ ਸਮੇਤ ਬੰਡਾਲਾ ਇਲਾਕੇ ਤੋਂ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਕਥਿਤ ਮੁਲਜ਼ਮਾਂ ਦੀ ਪਛਾਣ ਹਰਮਨਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਗੁਰੂ ਰਾਮਦਾਸ ਐਵੇਨਿਊ ਜ਼ਿਲ੍ਹਾ ਤਰਨਤਾਰਨ ਅਤੇ ਗੁਰਜੀਤ ਸਿੰਘ ਉਰਫ ਆਂਡਾ ਪੁੱਤਰ ਸੰਤੋਖ ਸਿੰਘ ਵਾਸੀ ਅਗਵਾਨ ਐਵੇਨਿਊ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਅਮਰੀਕੀ ਏਜੰਸੀ FBI ਵੱਲੋਂ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ, ਹੋਏ ਵੱਡੇ ਖ਼ੁਲਾਸੇ
ਕਥਿਤ ਮੁਲਜ਼ਮਾਂ ਕੋਲੋਂ ਜਦੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਵਰਤਿਆ 32 ਬੋਰ ਪਿਸਤੌਲ ਉਨ੍ਹਾਂ ਵਲੋਂ ਬਾਲੀਆਂ ਮੰਝਪੁਰ ਵਿਖੇ ਛੁਪਾ ਕੇ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਅੱਜ ਜਦੋਂ ਪੁਲਸ ਟੀਮ ਉਕਤ ਰਿਕਵਰੀ ਲਈ ਉਨ੍ਹਾਂ ਨੂੰ ਲੈ ਕੇ ਗਈ ਤਾਂ ਰਿਕਵਰੀ ਦੌਰਾਨ ਕਥਿਤ ਮੁਲਜ਼ਮ ਹਰਮਨਦੀਪ ਸਿੰਘ ਨੇ ਪੁਲਸ ਪਾਰਟੀ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਲੁਕੋਏ ਹੋਏ ਪਿਸਤੌਲ ਨਾਲ ਪੁਲਸ ਪਾਰਟੀ ’ਤੇ ਫਾਇਰ ਕੀਤਾ। ਜਵਾਬੀ ਫਾਇਰ ਵਿਚ ਇਕ ਗੋਲੀ ਕਥਿਤ ਮੁਲਜ਼ਮ ਦੀ ਲੱਤ ਵਿਚ ਲੱਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8