ਫਰਨੀਚਰ ਦੀ ਵਰਕਸ਼ਾਪ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
Thursday, Oct 03, 2024 - 12:36 PM (IST)
ਦੀਨਾਨਗਰ(ਕਪੂਰ)-ਸਥਾਨਕ ਸ਼ਿਵਮ ਕਾਲੋਨੀ ਸਥਿਤ ਮਾਡਰਨ ਸ਼ਾਪਿੰਗ ਕੰਪਲੈਕਸ ਦੀ ਵਰਕਸ਼ਾਪ ’ਚ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਸ਼ਿਵਮ ਕਾਲੋਨੀ ’ਚ ਫਰਨੀਚਰ ਦੀ ਵਰਕਸ਼ਾਪ ’ਚੋਂ ਕੁਝ ਲੋਕਾਂ ਨੇ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਨੇ ਵਰਕਸ਼ਾਪ ਦੇ ਮਾਲਕ ਰਾਜਨ ਪੁੱਤਰ ਭੁਪਿੰਦਰ ਸਿੰਘ ਨੂੰ ਸੂਚਨਾ ਦਿੱਤੀ ਅਤੇ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਉੱਥੇ ਵਰਕਸ਼ਾਪ ’ਚ ਥੋੜ੍ਹੀ ਜਿਹੀ ਅੱਗ ਲੱਗੀ ਸੀ ਪਰ ਕੁਝ ਹੀ ਸਮੇਂ ’ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਆਸ-ਪਾਸ ਦੇ ਲੋਕ ਵੀ ਉਥੇ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਗੁਰਦਾਸਪੁਰ ਨੂੰ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦੀ ਤਬਦੀਲੀ ਨਾਲ ਇਹ ਵਾਇਰਸ ਸਰਗਰਮ, ਵੱਡੀ ਗਿਣਤੀ ’ਚ ਮਰੀਜ਼ ਆਉਣ ਲੱਗੇ ਲਪੇਟ ’ਚ
ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ। ਦੁਕਾਨ ਮਾਲਕ ਰਾਜਨ ਅਨੁਸਾਰ ਵਰਕਸ਼ਾਪ ’ਚ ਤਿਆਰ ਕੀਤਾ ਪਲਾਈਵੁੱਡ, ਫੋਮ ਅਤੇ ਫਰਨੀਚਰ ਬਣਾਉਣ ਵਾਲਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਵਰਕਸ਼ਾਪ ਦੀ ਇਮਾਰਤ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਖੁਸ਼ਕਿਸਮਤੀ ਇਹ ਰਹੀ ਕਿ ਦੁਪਹਿਰ ਵੇਲੇ ਉਸ ਸਮੇਂ ਵਰਕਸ਼ਾਪ ਦੇ ਅੰਦਰ ਕੋਈ ਨਹੀਂ ਸੀ, ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ। ਰਾਜਨ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸਹੀ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਵਿਗੜੀ ਸਿਹਤ, ਹਸਪਤਾਲ ਦਾਖ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8