ਦੋ ਗਰੁੱਪਾਂ ''ਚ ਹੋਈ ਲੜਾਈ, ਜਾਨੋਂ ਮਾਰ ਦੇਣ ਦੀ ਨੀਅਤ ਨਾਲ ਇਕ- ਦੂਜੇ ''ਤੇ ਚਲਾਈਆਂ ਗੋਲੀਆਂ

08/18/2022 7:11:20 PM

ਤਰਨਤਾਰਨ (ਰਮਨ/ਜ.ਬ) : ਨਜ਼ਦੀਕੀ ਪਿੰਡ ਰਟੌਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਬੀਤੇ ਦਿਨ ਦੋ ਗਰੁੱਪਾਂ 'ਚ ਹੋਈ ਤਕਰਾਰ ਦੌਰਾਨ ਜਾਨੋਂ ਮਾਰਨ ਦੀ ਨੀਅਤ ਨਾਲ ਇਕ-ਦੂਜੇ 'ਤੇ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਨਾਲ ਇਕ ਰਾਹਗੀਰ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ 5 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ੋਨ ’ਤੇ ਧਮਕੀ ਭਰੇ ਮੈਸੇਜ ਭੇਜ ਫਿਰੌਤੀਆਂ ਮੰਗਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

ਇਸ ਸਬੰਧੀ ਏ.ਐੱਸ.ਆਈ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਰਜਨ ਸਿੰਘ ਉਰਫ ਮੱਲੀ ਪੁੱਤਰ ਸੁਖਦੇਵ ਸਿੰਘ ਆਪਣੇ ਸਾਥੀ ਸੁਰਜੀਤ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀਆਨ ਕੱਕਾ ਕੰਡਿਆਲਾ ਨਾਲ ਮਿਲ ਕੇ ਦੂਸਰੇ ਗਰੁੱਪ ਦੇ 2-3 ਮੈਂਬਰਾਂ ਨਾਲ ਲੜਾਈ ਝਗੜਾ ਕਰ ਰਹੇ ਹਨ ਅਤੇ ਇਹ ਦੋਵੇਂ ਗਰੁੱਪ ਇਕ ਦੂਸਰੇ ਨੂੰ ਜਾਨ ਤੋਂ ਮਾਰ ਦੇਣ ਲਈ ਗੋਲੀਆਂ ਚਲਾ ਰਹੇ ਹਨ। 

ਇਸ ਕਰਕੇ ਇਕ ਰਾਹਗੀਰ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਗਏ। ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਘਟਨਾਂ ਦਾ ਜਾਇਜ਼ਾ ਲਿਆ ਅਤੇ ਅਰਜਨ ਸਿੰਘ ਉਰਫ ਮੱਲੀ, ਸੁਰਜੀਤ ਸਿੰਘ ਵਾਸੀਆਨ ਕੱਕਾ ਕੰਡਿਆਲਾ ਅਤੇ 2-3 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Manoj

Content Editor

Related News