ਪਿੰਡ ਪੱਧਰੀ ਵਿਖੇ ਟਰੈਕਟਰ ਪਲਟਣ ਕਾਰਨ ਹੋਈ ਕਿਸਾਨ ਦੀ ਮੌਤ
Tuesday, Oct 18, 2022 - 03:08 PM (IST)

ਚੋਗਾਵਾਂ (ਹਰਜੀਤ) - ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪੱਧਰੀ ਵਿਖੇ ਟਰੈਕਟਰ ਪਲਟ ਜਾਣ ਕਾਰਨ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਦਲਬੀਰ ਸਿੰਘ (30 ਸਾਲ) ਵਜੋਂ ਹੋਈ ਹੈ, ਜੋ ਆਪਣਾ ਝੋਨਾ ਕੰਬਾਈਨ ਨਾਲ ਵਢਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਆਪਣੇ ਟਰੈਕਟਰ ਤੇ ਟਰਾਲੀ ਲੈਣ ਲਈ ਗਿਆ ਤਾਂ ਰਸਤੇ ਵਿਚ ਸੜਕ ਬਣੇ ਨਿਕਾਸੀ ਨਾਲੇ ਵਿਚ ਉਸਦਾ ਟਰੈਕਟਰ ਪਲਟ ਗਿਆ। ਇਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਜ਼ਿਕਰਯੋਗ ਹੈ ਮ੍ਰਿਤਕ ਕਬੱਡੀ ਖਿਡਾਰੀ ਵੀ ਸੀ।