ਦੀਵਾਲੀ ਦੇ ਸੀਜ਼ਨ ''ਚ ਇਲੈਕਟ੍ਰਾਨਿਕਸ ਦੇ ਕਾਰੋਬਾਰ ’ਚ ਤੇਜ਼ੀ

Friday, Oct 18, 2024 - 05:29 PM (IST)

ਅੰਮ੍ਰਿਤਸਰ (ਰਮਨ)-ਦੀਵਾਲੀ ਦਾ ਤਿਉਹਾਰ ਸ਼ੁਰੂ ਹੁੰਦਿਆਂ ਹੀ ਇਲੈਕਟ੍ਰਾਨਿਕਸ ਦੇ ਕਾਰੋਬਾਰ ’ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਕ ਦੋ ਦਿਨਾਂ ਵਿਚ ਵਿਕਰੀ ਵਧਣ ਦੀ ਸੰਭਾਵਨਾ ਹੈ। ਇਲੈਕਟ੍ਰਾਨਿਕਸ ਦਾ ਕਾਰੋਬਾਰ ਪਿਛਲੇ ਸਾਲ ਦੇ ਮੁਕਾਬਲੇ ਕਰੀਬ 15-20 ਫੀਸਦੀ ਵਧਣ ਦੀ ਉਮੀਦ ਹੈ।

ਇਹ ਵੀ ਪੜ੍ਹੋ-  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਪੁਤਲੀਘਰ ਸਥਿਤ ਸ਼ਿਮਲਾ ਮਾਰਕੀਟ ਵਿਚ ਇਲੈਕਟ੍ਰਾਨਿਕਸ ਸਾਮਾਨ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਫਰਿੱਜਾਂ ਤੋਂ ਇਲਾਵਾ ਵਾਸ਼ਿੰਗ ਮਸ਼ੀਨ, ਇਨਵਰਟਰ ਬੈਟਰੀਆਂ, ਮੋਬਾਈਲ, ਲਾਈਟਿੰਗ ਅਤੇ ਘਰੇਲੂ ਸਜਾਵਟੀ ਸਾਮਾਨ ਦੀ ਵਿਕਰੀ ਵਧੀ ਹੈ। ਫਰਿੱਜ਼ 12 ਹਜ਼ਾਰ ਤੋਂ 30 ਹਜ਼ਾਰ ਰੁਪਏ ਤੱਕ, ਵਾਸ਼ਿੰਗ ਮਸ਼ੀਨ ਸੈਮੀ-ਆਟੋਮੈਟਿਕ 10 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ, ਇਨਵਰਟਰ-ਬੈਟਰੀਆਂ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਮੁਹੱਈਆ ਹਨ। ਦੀਵਾਲੀ ’ਤੇ ਵੱਖ-ਵੱਖ ਸੀਰੀਜ਼ ਦੇ ਮੋਬਾਈਲਾਂ ’ਚ ਕਰੀਬ ਪੰਜ ਤੋਂ ਸੱਤ ਸੌ ਰੁਪਏ ਦੀ ਕਟੌਤੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਭਲਕੇ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ

ਐੱਲ. ਈ. ਡੀ. ਦੇ ਰੇਟ ਵੀ ਘਟੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਵੱਡੇ ਪੱਧਰ ’ਤੇ ਇਲੈਕਟ੍ਰਾਨਿਕਸ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ। ਇਸ ਕਾਰਨ ਰੇਟ ਵਿਚ ਕਰੀਬ 30 ਫੀਸਦੀ ਦੀ ਗਿਰਾਵਟ ਆਈ ਹੈ। ਉਨ੍ਹਾਂ ਨੇ ਸੰਭਾਵਨਾ ਪ੍ਰਗਟਾਈ ਕਿ ਪਿਛਲੇ ਸਾਲ ਦੇ ਮੁਕਾਬਲੇ ਕਾਰੋਬਾਰ ਵਿਚ ਕਰੀਬ 15 ਤੋਂ 20 ਫੀਸਦੀ ਦਾ ਵਾਧਾ ਹੋਵੇਗਾ। ਇਸ ਦੇ ਨਾਲ ਹੀ ਜੌਨਸਨ ਮਾਰਕਿਟ ਵਿਚ ਇਲੈਕਟ੍ਰਾਨਿਕਸ ਲੜੀਆਂ ਦੀ ਕਾਫੀ ਵਿਕਰੀ ਹੋ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News