ਬਿਜਲੀ ਵਿਭਾਗ ਦੀ ਅਣਗਹਿਲੀ, ਕੰਪਨੀ ਬਾਗ ’ਚ ਡਿੱਗਾ ਬਿਜਲੀ ਦਾ ਖੰਭਾ ਹਾਦਸੇ ਨੂੰ ਦੇ ਰਿਹਾ ਸਦਾ
Saturday, Aug 03, 2024 - 01:23 PM (IST)
ਅੰਮ੍ਰਿਤਸਰ (ਕਮਲ)-ਕੰਪਨੀ ਬਾਗ ਜ਼ੋਨ ਨੰਬਰ 6 ਕੋਲ ਪੰਜਾਬ ਪਾਵਰ ਕਾਰਪੋਰੇਸ਼ਨ ਦਾ ਕੰਮ ਸ਼ਹਿਰ ਦੇ ਲੋਕਾਂ ਲਈ ਜਾਨਲੇਵਾ ਬਣਿਆ ਹੋਇਆ ਹੈ। ਪਿਛਲੇ ਦਿਨੀਂ ਆਈ ਹਨੇਰੀ ਕਾਰਨ ਕੰਪਨੀ ਬਾਗ ’ਚ ਬਿਜਲੀ ਦਾ ਖੰਭਾ ਡਿੱਗ ਡਿੱਗਾ ਸੀ ਪਰ ਪਿਛਲੇ 8-10 ਦਿਨਾਂ ਤੋਂ ਖੰਭਾ ਉਸੇ ਹਾਲਾਤ ’ਚ ਪਿਆ ਹੋਇਆ ਹੈ, ਜਿਸ ਨਾਲ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ। ਇਸ ਬਾਰੇ ਪਾਵਰਕਾਮ ਦੀਆਂ ਅੱਖਾਂ ਖੋਲ੍ਹਣ ਲਈ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜੋਗਿੰਦਰ ਪਾਲ ਢੀਂਗਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਗ ਬਾਣੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੰਪਨੀ ਬਾਗ ਦੇ ਅੰਦਰ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਪਹਿਲਾਂ ਹੀ ਬਹੁਤ ਹਨ ਪਰ ਇਹ ਵਿਭਾਗ ਦੀ ਇਹ ਅਣਗਹਿਲੀ ਕਿਸੇ ਦੀ ਜਾਨ ਵੀ ਲੈ ਸਕਦੀ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ
ਪਿਛਲੇ ਦਿਨੀਂ ਆਈ ਤੇਜ਼ ਹਨੇਰੀ ਕਾਰਨ ਕੰਪਨੀ ਬਾਗ ’ਚ ਬਿਜਲੀ ਦਾ ਖੰਭਾ ਡਿੱਗ ਗਿਆ ਸੀ ਜਿਸ ਨੂੰ ਉਥੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਸੀ, ਇਸ ਕੋਲ ਹੀ ਪਾਣੀ ਦਾ ਨਲਕਾ ਹੈ। ਲੋਕਾਂ ਦੇ ਘਰ ਹਨ ਜਿਸ ਨਾਲ ਕੋਈ ਹਾਦਸਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪਾਕਿ ਤੋਂ ਔਰਤ ਲਿਆਈ ਕਰੋੜਾਂ ਦੀ ਕੜਾਹੀ, ਵੇਖ ਅਧਿਕਾਰੀਆਂ ਦੇ ਵੀ ਉੱਡੇ ਹੋਸ਼
ਢੀਂਗਰਾ ਨੇ ਦੱਸਿਆ ਕਿ ਕੰਪਨੀ ਬਾਗ ਅਖਾੜਾ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਨਾਲ ਪ੍ਰੇਸ਼ਾਨੀ ਆ ਰਹੀ ਹੈ। ਪਿਛਲੇ ਦਿਨੀਂ ਕੰਪਨੀ ਬਾਗ ਜ਼ੋਨ ਨੰਬਰ 6 ਸੀਟੂ ਯੂਨੀਅਨ ਦੇ ਪ੍ਰਧਾਨ ਮੇਜਰ ਸਿੰਘ ਨੇ ਵੀ ਰੋਸ ਪ੍ਰਗਟਾਇਆ ਸੀ ਕਿ ਕੰਪਨੀ ਬਾਗ ਦੇ ਅੰਦਰ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਕਾਰਨ ਸੈਰ ਕਰਨ ਵਾਲੇ ਲੋਕ ਤਾਂ ਪ੍ਰੇਸ਼ਾਨ ਹਨ ਨਾਲ ਹੀ ਜੋਨ ਨੰਬਰ 6 ਦੇ ਕਰਮਚਾਰੀ ਵੀ ਦਹਿਸ਼ਤਜ਼ਦਾ ਹਨ ਕਿ ਕਦੇ ਵੀ ਨੰਗੀਆਂ ਤਾਰਾਂ ਦਰਖੱਤ ਦੇ ਉਪਰ ਡਿੱਗ ਸਕਦੀਆਂ ਹਨ, ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਮਾਮਲੇ 'ਚ ਵੱਡੀ ਅਪਡੇਟ, ਪੁਲਸ ਨੇ ਛਾਪੇਮਾਰੀ ਕਰਦਿਆਂ ਦੋ ਨੂੰ ਕੀਤਾ ਕਾਬੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8